IMG-LOGO
ਹੋਮ ਪੰਜਾਬ: ਸ਼ਿਵਜੋਤ ਐਨਕਲੇਵ ਖਰੜ 'ਚ ਕਾਸੋ ਤਹਿਤ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ;...

ਸ਼ਿਵਜੋਤ ਐਨਕਲੇਵ ਖਰੜ 'ਚ ਕਾਸੋ ਤਹਿਤ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ; 4 FIR ਦਰਜ ਤੇ ਚਾਰ ਵਿਅਕਤੀ ਗ੍ਰਿਫ਼ਤਾਰ

Admin User - Mar 29, 2025 09:08 PM
IMG

ਐਸ ਏ ਐਸ ਨਗਰ, 29 ਮਾਰਚ: 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਦੇ ਤਹਿਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕੈਸੋ) ਜਾਰੀ ਰੱਖਦਿਆਂ, ਮੋਹਾਲੀ ਪੁਲਿਸ ਨੇ ਚਾਰ ਐਫ ਆਈ ਆਰ ਦਰਜ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।

ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ, ਹਰਚਰਨ ਸਿੰਘ ਭੁੱਲਰ, ਜੋ ਸੀਨੀਅਰ ਪੁਲਿਸ ਸੁਪਰਡੈਂਟ, ਦੀਪਕ ਪਾਰੀਕ ਦੇ ਨਾਲ ਤਲਾਸ਼ੀ ਮੁਹਿੰਮ ਦੌਰਾਨ ਮੌਜੂਦ ਸਨ, ਨੇ ਕਿਹਾ ਕਿ ਅੱਜ ਦੀ ਕਾਰਵਾਈ ਸ਼ਿਵਜੋਤ ਐਨਕਲੇਵ, ਖਰੜ ਵਿਖੇ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਵਿੱਚ  01 ਐਸ ਪੀ, 04 ਡੀ ਐਸ ਪੀ, 14 ਇੰਸਪੈਕਟਰ/ਐਸ ਐਚ ਓ ਅਤੇ 250 ਐਨ ਜੀ ਓ/ਈ ਪੀ ਓ ਸ਼ਾਮਿਲ ਸਨ।

ਉਨ੍ਹਾਂ ਅੱਗੇ ਕਿਹਾ ਕਿ ਇਸ ਖੇਤਰ ਵਿੱਚ ਕਿਰਾਏਦਾਰਾਂ ਦੀ ਬਹੁਤਾਤ ਹੈ ਜੋ ਕਿਰਾਏ ਦੇ ਰਿਹਾਇਸ਼ੀ ਘਰਾਂ ਅਤੇ ਪੀ ਜੀ ਵਿੱਚ ਰਹਿੰਦੇ ਹਨ। ਕੁੱਲ 04 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ, 02 ਆਬਕਾਰੀ ਐਕਟ ਅਧੀਨ ਅਤੇ 02,  ਬੀ ਐਨ ਐਸ ਦੀ ਧਾਰਾ 223  (ਕਿਰਾਏਦਾਰਾਂ ਦੀ ਤਸਦੀਕ ਨਾ ਕਰਨ ਲਈ) ਅਧੀਨ, ਜਿਸ ਵਿੱਚ 04 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ, 07 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਅਤੇ 04 ਵਾਹਨਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਅਪਰੇਸ਼ਨ ਦੌਰਾਨ 48 ਬੋਤਲਾਂ ਸ਼ਰਾਬ ਅਤੇ 1 ਐਂਡੇਵਰ ਕਾਰ ਬਰਾਮਦ ਕੀਤੀ ਗਈ ਹੈ।

ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਪੜ ਪੁਲਿਸ ਰੇਂਜ ਦੀਆਂ ਲਗਭਗ 252 ਗ੍ਰਾਮ ਪੰਚਾਇਤਾਂ ਨੇ ਨਸ਼ਾ ਤਸਕਰਾਂ ਦਾ ਸਮਰਥਨ ਨਾ ਕਰਨ ਦੇ ਨਾਲ-ਨਾਲ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਿਆ ਹੈ। ਇਸ ਸੂਚੀ ਵਿੱਚ ਐਸ ਏ ਐਸ ਨਗਰ ਦੀਆਂ 100, ਰੋਪੜ ਦੀਆਂ 70 ਅਤੇ ਫਤਿਹਗੜ੍ਹ ਸਾਹਿਬ ਦੀਆਂ 82 ਪੰਚਾਇਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਤੱਕ ਜਾਰੀ ਰਹੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.