ਤਾਜਾ ਖਬਰਾਂ
ਕਪੂਰਥਲਾ- ਕਪੂਰਥਲਾ 'ਚ ਬੈਂਕ ਆਫ ਬੜੌਦਾ ਦੀ ਰਿਕਵਰੀ ਟੀਮ ਨੇ ਸੁਲਤਾਨਪੁਰ ਲੋਧੀ ਰੋਡ 'ਤੇ ਸਥਿਤ ਕਪੂਰਥਲਾ ਹਵੇਲੀ ਨੂੰ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਹਵੇਲੀ ਦੇ ਮਾਲਕਾਂ ਵੱਲੋਂ ਬੈਂਕ ਕਰਜ਼ੇ ਦੀ ਅਦਾਇਗੀ ਨਾ ਕਰਨ ਕਾਰਨ ਕੀਤੀ ਗਈ ਹੈ।ਬੈਂਕ ਦੇ ਰਿਕਵਰੀ ਅਫਸਰ ਦਲੀਪ ਕੁਮਾਰ ਸਿੰਘ ਨੇ ਦੱਸਿਆ ਕਿ ਹਵੇਲੀ ਦੇ ਹਿੱਸੇਦਾਰ ਫੁੰਮਣ ਸਿੰਘ ਘੁੰਮਣ ਅਤੇ ਗੁਰਪ੍ਰੀਤ ਸਿੰਘ ਨੇ ਕੁਝ ਸਾਲ ਪਹਿਲਾਂ ਬੈਂਕ ਤੋਂ ਕਰਜ਼ਾ ਲਿਆ ਸੀ। ਸਮੇਂ ਸਿਰ ਅਦਾਇਗੀ ਨਾ ਕਰਨ ਅਤੇ ਕਈ ਨੋਟਿਸ ਦੇਣ ਦੇ ਬਾਵਜੂਦ ਕਰਜ਼ੇ ਦੀ ਰਕਮ ਜਮ੍ਹਾਂ ਨਹੀਂ ਕਰਵਾਈ ਗਈ।
10 ਸਤੰਬਰ 2024 ਤੱਕ ਹਵੇਲੀ ਮਾਲਕਾਂ ਦਾ 63 ਲੱਖ 76 ਹਜ਼ਾਰ 440 80 ਪੈਸੇ ਬਕਾਇਆ ਹੈ। ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਰਿਕਵਰੀ ਟੀਮ ਨੇ ਹਵੇਲੀ ਨੂੰ ਸੀਲ ਕਰ ਦਿੱਤਾ ਹੈ। ਇਮਾਰਤ 'ਤੇ ਬਕਾਇਆ ਰਾਸ਼ੀ ਦਾ ਨੋਟਿਸ ਵੀ ਚਿਪਕਾਇਆ ਗਿਆ ਹੈ।
Get all latest content delivered to your email a few times a month.