ਤਾਜਾ ਖਬਰਾਂ
ਦੱਖਣੀ ਕੋਰੀਆ ਮਿਆਂਮਾਰ 'ਚ ਭੂਚਾਲ ਪੀੜਤਾਂ ਨੂੰ 2 ਮਿਲੀਅਨ ਡਾਲਰ (ਲਗਭਗ 16.5 ਕਰੋੜ ਰੁਪਏ) ਦੀ ਸਹਾਇਤਾ ਪ੍ਰਦਾਨ ਕਰੇਗਾ। ਇਹ ਮਦਦ ਅੰਤਰਰਾਸ਼ਟਰੀ ਮਨੁੱਖੀ ਸੰਗਠਨ ਰਾਹੀਂ ਭੇਜੀ ਜਾਵੇਗੀ।ਮਲੇਸ਼ੀਆ ਦੀ ਸਰਕਾਰ ਨੇ ਕਿਹਾ ਕਿ ਮਿਆਂਮਾਰ ਵਿੱਚ ਬਚਾਅ ਕਾਰਜ ਲਈ 25-25 ਲੋਕਾਂ ਦੀਆਂ ਦੋ ਟੀਮਾਂ ਭੇਜੀਆਂ ਜਾਣਗੀਆਂ।
ਇਸ ਦੇ ਨਾਲ ਹੀ ਚੀਨ ਦੀ ਵਿਦੇਸ਼ੀ ਸਹਾਇਤਾ ਏਜੰਸੀ ਨੇ ਕਿਹਾ ਕਿ ਉਹ ਮਿਆਂਮਾਰ ਨੂੰ ਲਗਭਗ 14 ਮਿਲੀਅਨ ਡਾਲਰ (115 ਕਰੋੜ ਰੁਪਏ) ਦੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰੇਗੀ। ਚਾਈਨਾ ਏਡ ਨਾਮ ਦੀ ਇਹ ਏਜੰਸੀ ਸੋਮਵਾਰ ਤੋਂ ਟੈਂਟ, ਕੰਬਲ, ਫਸਟ ਏਡ ਕਿੱਟਾਂ, ਭੋਜਨ, ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਭੇਜਣੀਆਂ ਸ਼ੁਰੂ ਕਰ ਦੇਵੇਗੀ।
Get all latest content delivered to your email a few times a month.