ਤਾਜਾ ਖਬਰਾਂ
ਜਲੰਧਰ- ਜਲੰਧਰ ਦੇ ਗੁਰੂ ਨਾਨਕਪੁਰਾ ਵੈਸਟ ਵਿੱਚ ਇੱਕ 9 ਸਾਲ ਦਾ ਬੱਚਾ 66 ਕੇਵੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ। ਜਿਸ ਦੀ ਅੱਜ ਯਾਨੀ ਸ਼ਨੀਵਾਰ ਸਵੇਰੇ ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਾਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਬੱਚਾ ਬੁਰੀ ਤਰ੍ਹਾਂ ਸੜ ਗਿਆ। ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ 9 ਸਾਲ ਦਾ ਬੱਚਾ ਆਰਵ ਪਾਵਰਕਾਮ ਦੀ ਜ਼ਮੀਨ 'ਤੇ ਖੇਡ ਰਿਹਾ ਸੀ। ਉਹ ਖੇਡਦਾ ਖੇਡਦਾ ਪਾਰਕ ਨੇੜੇ ਆਇਆ ਅਤੇ ਫਿਰ ਇੱਕ ਪੱਥਰ ਨੂੰ ਡੋਰ ਨਾਲ ਲਪੇਟ ਕੇ ਉਥੋਂ ਲੰਘਦੀ 66 ਕੇਵੀ ਬਿਜਲੀ ਲਾਈਨ ਦੀ ਤਾਰ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਇਕ ਧਮਾਕਾ ਹੋਇਆ ਅਤੇ ਬੱਚਾ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਬੱਚੇ ਦੇ ਆਸ-ਪਾਸ ਕੋਈ ਹੋਰ ਬੱਚੇ ਨਹੀਂ ਸਨ। ਮ੍ਰਿਤਕ ਬੱਚੇ ਦੀ ਪਛਾਣ ਆਰਵ ਵਜੋਂ ਹੋਈ ਹੈ।
ਘਟਨਾ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਵੱਲੋਂ ਆਰਵ ਨੂੰ ਸਿਵਲ ਹਸਪਤਾਲ ਜਲੰਧਰ ਲਿਆਂਦਾ ਗਿਆ। ਜਿੱਥੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਪਰ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੜ ਅੱਜ ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ।ਤੀਜੀ ਜਮਾਤ ਦੇ ਵਿਦਿਆਰਥੀ ਆਰਵ ਦੇ ਨਾਨਾ ਹਰੀ ਸਿੰਘ ਨੇ ਦੱਸਿਆ ਕਿ ਆਰਵ ਵੀ ਸ਼ਾਮ 4 ਵਜੇ ਬੱਚਿਆਂ ਨਾਲ ਪਾਰਕ ਵਿੱਚ ਖੇਡ ਰਿਹਾ ਸੀ। ਉਸ ਨੇ ਇਕ ਪਲਾਸਟਿਕ ਦੀ ਚੀਜ਼ ਨੂੰ ਉੱਪਰ ਵੱਲ ਸੁੱਟਿਆ ਅਤੇ ਅਚਾਨਕ ਉਸ 'ਤੇ ਬਿਜਲੀ ਡਿੱਗ ਗਈ। ਜਦੋਂ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਘਟਨਾ ਸਪੱਸ਼ਟ ਹੋ ਗਈ। ਜਦੋਂ ਬੱਚੇ ਨੂੰ ਕਰੰਟ ਲੱਗਾ ਤਾਂ ਆਸਪਾਸ ਦੇ ਲੋਕ ਵੀ ਡਰ ਗਏ।
Get all latest content delivered to your email a few times a month.