ਤਾਜਾ ਖਬਰਾਂ
ਨਵੀਂ ਦਿੱਲੀ- IPL-2025 ਦੇ 8ਵੇਂ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਲਈ 197 ਦੌੜਾਂ ਦਾ ਟੀਚਾ ਦਿੱਤਾ ਹੈ। ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਬੈਂਗਲੁਰੂ ਨੇ 20 ਓਵਰਾਂ 'ਚ 7 ਵਿਕਟਾਂ 'ਤੇ 196 ਦੌੜਾਂ ਬਣਾਈਆਂ ਹਨ। ਟਿਮ ਡੇਵਿਡ ਨੇ ਆਖਰੀ ਓਵਰ ਦੀ ਗੇਂਦਬਾਜ਼ੀ ਕਰ ਰਹੇ ਸੈਮ ਕੁਰਾਨ ਦੀ ਗੇਂਦ 'ਤੇ ਲਗਾਤਾਰ ਤਿੰਨ ਛੱਕੇ ਜੜੇ ਅਤੇ ਸਕੋਰ ਨੂੰ 200 ਦੇ ਨੇੜੇ ਪਹੁੰਚਾਇਆ।
ਕਪਤਾਨ ਰਜਤ ਪਾਟੀਦਾਰ ਨੇ 51 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਫਿਲ ਸਾਲਟ ਨੇ 32 ਅਤੇ ਵਿਰਾਟ ਕੋਹਲੀ ਨੇ 31 ਦੌੜਾਂ ਬਣਾਈਆਂ। ਦੇਵਦੱਤ ਪਡੀਕਲ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਚੇਨਈ ਲਈ ਨੂਰ ਅਹਿਮਦ ਨੇ 3 ਵਿਕਟਾਂ ਲਈਆਂ। ਮੈਥਿਸ਼ ਪਥੀਰਾਨਾ ਨੇ 2 ਵਿਕਟਾਂ ਹਾਸਲ ਕੀਤੀਆਂ। ਖਲੀਲ ਅਹਿਮਦ ਅਤੇ ਰਵੀਚੰਦਰਨ ਅਸ਼ਵਿਨ ਨੂੰ ਇਕ-ਇਕ ਵਿਕਟ ਮਿਲੀ।
Get all latest content delivered to your email a few times a month.