ਤਾਜਾ ਖਬਰਾਂ
IPL-2025 ਦਾ 8ਵਾਂ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਾਥਨ ਐਲਿਸ ਦੀ ਜਗ੍ਹਾ ਮਤਿਸ਼ਾ ਪਥੀਰਾਨਾ ਦੀ ਟੀਮ ਵਿੱਚ ਵਾਪਸੀ ਹੋਈ ਹੈ। ਬੈਂਗਲੁਰੂ ਤੋਂ ਭੁਵਨੇਸ਼ਵਰ ਕੁਮਾਰ ਨੂੰ ਮੌਕਾ ਦਿੱਤਾ ਗਿਆ ਹੈ।
ਦੋਵੇਂ ਟੀਮਾਂ ਸੀਜ਼ਨ ਦਾ ਦੂਜਾ ਮੈਚ ਖੇਡ ਰਹੀਆਂ ਹਨ। ਚੇਨਈ ਨੇ ਆਪਣੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾਇਆ ਅਤੇ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ। ਪਿਛਲੇ ਸਾਲ ਬੈਂਗਲੁਰੂ ਨੇ ਚੇਨਈ ਨੂੰ ਹਰਾ ਕੇ ਪਲੇਆਫ ਵਿੱਚ ਪਹੁੰਚ ਕੀਤੀ ਸੀ।
ਦੋਵੇਂ ਟੀਮਾਂ ਦੀ ਪਲੇਇੰਗ 11
ਰਾਇਲ ਚੈਲੰਜਰਜ਼ ਬੈਂਗਲੁਰੂ: ਰਜਤ ਪਾਟੀਦਾਰ (ਕਪਤਾਨ), ਫਿਲ ਸਾਲਟ, ਵਿਰਾਟ ਕੋਹਲੀ, ਦੇਵਦੱਤ ਪਡਿਕਲ, ਲਿਆਮ ਲਿਵਿੰਗਸਟਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ।
ਇਮਪੈਕਟ ਪਲੇਅਰ : ਸੁਯਸ਼ ਸ਼ਰਮਾ, ਰਸੀਖ ਸਲਾਮ, ਮਨੋਜ ਭੰਡਗੇ, ਜੈਕਬ ਬੈਥਲ, ਸਵਪਨਿਲ ਸਿੰਘ।
ਚੇਨਈ ਸੁਪਰ ਕਿੰਗਜ਼: ਰੁਤੂਰਾਜ ਗਾਇਕਵਾੜ (ਕਪਤਾਨ), ਰਚਿਨ ਰਵਿੰਦਰ, ਰਾਹੁਲ ਤ੍ਰਿਪਾਠੀ, ਦੀਪਕ ਹੁੱਡਾ, ਰਵਿੰਦਰ ਜਡੇਜਾ, ਸੈਮ ਕੁਰਾਨ, ਐਮਐਸ ਧੋਨੀ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਨੂਰ ਅਹਿਮਦ, ਮਤਿਸ਼ਾ ਪਥੀਰਾਨਾ ਅਤੇ ਖਲੀਲ ਅਹਿਮਦ।
ਇਮਪੈਕਟ ਪਲੇਅਰ- ਸ਼ਿਵਮ ਦੂਬੇ, ਕਮਲੇਸ਼ ਨਾਗਰਕੋਟੀ, ਵਿਜੇ ਸ਼ੰਕਰ, ਜਿੰਮੀ ਓਵਰਟਨ ਅਤੇ ਸ਼ੇਖ ਰਾਸ਼ਿਦ।
Get all latest content delivered to your email a few times a month.