ਤਾਜਾ ਖਬਰਾਂ
ਚੰਡੀਗੜ, 28 ਮਾਰਚ- ਭਾਜਪਾ ਦੇ ਪੱਖ ਵਿੱਚ ਦੇਸ਼ ਭਰ ਵਿੱਚ ਬਣੇ ਮਾਹੌਲ ਦਾ ਪੰਜਾਬ 'ਤੇ ਵੀ ਬਹੁਤ ਪ੍ਰਭਾਵ ਦਿਖਾਈ ਦੇ ਰਿਹਾ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਚਾਹਵਾਨ ਭਾਜਪਾ ਉਮੀਦਵਾਰਾਂ ਦਾ ਹੜ ਆ ਗਿਆ ਹੈ।
ਲੁਧਿਆਣਾ ਪੱਛਮੀ ਵਿਧਾਨ ਸਭਾ ਦੇ ਉਪ ਚੋਣ ਲਈ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਨੂੰ ਸੁਣਨ ਲਈ ਅਤੇ ਉਸ ਤੋਂ ਬਾਅਦ ਸੂਬਾ ਇਲੈਕਸ਼ਨ ਕਮੇਟੀ ਨੂੰ ਰਿਪੋਰਟ ਦੇਣ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਕੌਮੀ ਸਕੱਤਰ ਡਾ. ਨਰਿੰਦਰ ਸਿੰਘ ਰੈਣਾ ਨੂੰ ਆਬਜ਼ਰਵਰ ਦਾ ਕਮ ਦਿੱਤਾ ਹੈ। ਵਿਧਾਇਕ ਜੰਗੀ ਲਾਲ ਮਹਾਜਨ ਅਤੇ ਸੂਬਾ ਮਿਤ ਪ੍ਰਧਾਨ ਮੋਨਾ ਜੈਸਵਾਲ ਉਨ੍ਹਾਂ ਦਾ ਸਹਿਯੋਗ ਕਰਨਗੇ।
ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਭਾਰੀ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਅਤੇ ਸਹਿ ਪ੍ਰਭਾਰੀ ਅਤੇ ਵਿਧਾਇਕ ਡਾ. ਨਰਿੰਦਰ ਸਿੰਘ ਰੈਣਾ ਨੇ ਲੁਧਿਆਣਾ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਦੇ ਅਧੀਨ ਆਉਂਦੀਆਂ ਮੰਡਲ ਇਕਾਈਆਂ, ਉਸ ਵਿਧਾਨ ਸਭਾ ਵਿੱਚ ਰਹਿਣ ਵਾਲੇ ਸੂਬਾ ਅਤੇ ਜ਼ਿਲ੍ਹੇ ਦੇ ਔਹਦੇਦਾਰਾਂ ਅਤੇ ਜ਼ਿਲ੍ਹੇ ਦੇ ਪ੍ਰਮੁੱਖ ਭਾਜਪਾ ਨੇਤਾਂ ਨਾਲ ਬੈਠਕ ਕਰ ਕੇ ਚੁਣਾਵੀ ਤਿਆਰੀਆਂ ਲਈ ਦਿਸ਼ਾ-ਨਿਰਦੇਸ਼ ਦਿੱਤੇ।ਇਸ ਤੋਂ ਪਹਿਲਾਂ 22 ਮਾਰਚ ਨੂੰ ਸਾਬਕਾ ਲੋਕਸਭਾ ਅਤੇ ਰਾਜਸਭਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਦੇ ਉਪਚੋਣਾਂ ਲਈ ਇਲੈਕਸ਼ਨ ਇੰਚਾਰਜ ਅਤੇ ਸਹਿ-ਇੰਚਾਰਜ ਘੋਸ਼ਿਤ ਕੀਤਾ ਗਿਆ ਸੀ।
Get all latest content delivered to your email a few times a month.