ਤਾਜਾ ਖਬਰਾਂ
ਇਜ਼ਰਾਈਲ ਨੇ ਗਾਜ਼ਾ 'ਤੇ ਲਗਾਤਾਰ 8ਵੇਂ ਦਿਨ ਬੰਬ-ਬਾਰੀ ਕੀਤੀ ਗਈ ਹੈ। ਮੰਗਲਵਾਰ ਸਵੇਰੇ ਹੋਏ ਹਮਲੇ 'ਚ 7 ਬੱਚਿਆਂ ਸਮੇਤ 23 ਲੋਕਾਂ ਦੀ ਜਾਨ ਚਲੀ ਗਈ। ਇਜ਼ਰਾਈਲੀ ਬਲਾਂ ਨੇ ਇੱਕ ਹਫ਼ਤੇ ਵਿੱਚ ਦੂਜੀ ਵਾਰ ਪਾਲਮੀਰਾ ਨੇੜੇ ਦੋ ਸੀਰੀਆ ਦੇ ਏਅਰਬੇਸ 'ਤੇ ਵੀ ਬੰਬਾਰੀ ਕੀਤੀ।
ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਗਾਜ਼ਾ 'ਤੇ ਇਜ਼ਰਾਈਲ ਦੀ ਲੜਾਈ ਵਿੱਚ ਹੁਣ ਤੱਕ ਘੱਟੋ-ਘੱਟ 50,082 ਫਲਸਤੀਨੀ ਮਾਰੇ ਗਏ ਹਨ ਅਤੇ 113,408 ਜ਼ਖਮੀ ਹੋਏ ਹਨ। ਗਾਜ਼ਾ ਦੇ ਸਰਕਾਰੀ ਮੀਡੀਆ ਦਫਤਰ ਨੇ ਮਰਨ ਵਾਲਿਆਂ ਦੀ ਗਿਣਤੀ 61,700 ਤੋਂ ਵੱਧ ਦੱਸਦਿਆਂ ਕਿਹਾ ਕਿ ਮਲਬੇ ਹੇਠ ਦੱਬੇ ਹਜ਼ਾਰਾਂ ਫਲਸਤੀਨੀਆਂ ਦੀ ਮੌਤ ਮੰਨੀ ਗਈ ਸੀ।
ਦੱਸਣਯੋਗ ਹੈ ਕਿ 7 ਅਕਤੂਬਰ 2023 ਨੂੰ, ਹਮਾਸ ਦੀ ਅਗਵਾਈ ਵਾਲੇ ਹਮਲਿਆਂ ਵਿੱਚ ਇਜ਼ਰਾਈਲ ਵਿੱਚ ਘੱਟੋ ਘੱਟ 1,139 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਬੰਧਕ ਬਣਾਏ ਗਏ ਸਨ।
Get all latest content delivered to your email a few times a month.