ਤਾਜਾ ਖਬਰਾਂ
ਚੰਡੀਗੜ੍ਹ; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ 24 ਮਾਰਚ ਨੂੰ ਬਾਅਦ ਦੁਪਹਿਰ 4 ਵਜੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨ ਜਾ ਰਹੇ ਹਨ । ਖਬਰ ਵਾਲੇ ਡਾਟ ਕਾਮ ਨੂੰ ਮੁੱਖ ਮੰਤਰੀ ਦਰਬਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਪੰਜਾਬ ਦੇ ਗਵਰਨਰ ਵੱਲੋਂ ਚਾਹ ਤੇ ਬੁਲਾਇਆ ਗਿਆ ਹੈ । ਸੂਤਰ ਦੱਸਦੇ ਹਨ ਕਿ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ "ਯੁੱਧ ਨਸ਼ਿਆਂ ਵਿਰੁੱਧ " ਸ਼ੁਰੂ ਕੀਤੀ ਗਈ ਮੁਹਿੰਮ ਪ੍ਰਤੀ ਚਰਚਾ ਦੇ ਨਾਲ ਕਿਸਾਨਾਂ ਦੇ ਮਖੌਟੇ ਹੇਠ ਸ਼ਾਜਿਸ਼ਾਂ ਰਚ ਰਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਤੋ ਇਲਾਵਾ ਹੋਰ ਵੱਖ-ਵੱਖ ਪੰਜਾਬ ਨਾਲ ਸੰਬੰਧਿਤ ਭਖਦੇ ਮਸਲਿਆਂ ਸਬੰਧੀ ਚਰਚਾ ਹੋਵੇਗੀ। ਸੂਤਰ ਇਹ ਵੀ ਦੱਸਦੇ ਹਨ ਕਿ ਚੱਲ ਰਹੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਪੇਸ਼ ਕੀਤੇ ਜਾ ਰਹੇ ਬਿਲਾਂ ਤੋਂ ਇਲਾਵਾ ਕਿਸਾਨਾਂ ਦੇ ਮਸਲਿਆਂ ਬਾਰੇ ਵੀ ਚਰਚਾ ਹੋ ਸਕਦੀ ਹੈ ।ਭਾਵੇਂ ਕਿ ਸੋਸ਼ਲ ਮੀਡੀਆ ਦੀ ਇੱਕ ਹਿੱਸੇ ਵੱਲੋਂ ਇਸ ਮੀਟਿੰਗ ਨੂੰ ਮੰਤਰੀ ਮੰਡਲ ਵਿੱਚ ਫੇਰਬਦਲ ਕਰਨ ਦੀ ਚਰਚਾ ਨੂੰ ਪ੍ਰਚਾਰਿਆ ਜਾ ਰਿਹਾ ਹੈ। ਜਦਕਿ ਮੁੱਖ ਮੰਤਰੀ ਦਫਤਰ ਵੱਲੋਂ ਇਸ ਸਬੰਧੀ ਇਨਕਾਰ ਕੀਤਾ ਗਿਆ ਹੈ ।
Get all latest content delivered to your email a few times a month.