ਤਾਜਾ ਖਬਰਾਂ
ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL) ਦੇ 18ਵੇਂ ਸੀਜ਼ਨ ਦਾ ਪਹਿਲਾ ਡਬਲ ਹੈਡਰ (ਇੱਕ ਦਿਨ ਵਿੱਚ 2 ਮੈਚ) ਅੱਜ ਖੇਡਿਆ ਜਾਵੇਗਾ। ਦਿਨ ਦੇ ਪਹਿਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਸਾਹਮਣਾ ਦੁਪਹਿਰ 3:30 ਵਜੇ ਤੋਂ ਹੈਦਰਾਬਾਦ ਵਿੱਚ ਰਾਜਸਥਾਨ ਰਾਇਲਜ਼ ਨਾਲ ਹੋਵੇਗਾ।ਦੋਵਾਂ ਟੀਮਾਂ ਵਿਚਾਲੇ ਹੈਦਰਾਬਾਦ 'ਚ ਕੁੱਲ 5 ਮੈਚ ਖੇਡੇ ਗਏ। ਹੈਦਰਾਬਾਦ ਨੇ 4 ਮੈਚ ਜਿੱਤੇ ਅਤੇ ਰਾਜਸਥਾਨ ਨੇ 1 ਮੈਚ ਜਿੱਤਿਆ। ਹੈਦਰਾਬਾਦ ਨੇ ਪਿਛਲੇ ਸੀਜ਼ਨ 'ਚ ਕੁਆਲੀਫਾਇਰ-2 'ਚ ਰਾਜਸਥਾਨ ਨੂੰ ਹਰਾ ਕੇ ਬਾਹਰ ਕਰ ਦਿੱਤਾ ਸੀ।
ਦਿਨ ਦੇ ਦੂਜੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਆਪਣੀ ਸਭ ਤੋਂ ਵੱਡੀ ਵਿਰੋਧੀ ਟੀਮ ਮੁੰਬਈ ਇੰਡੀਅਨਜ਼ ਨਾਲ ਹੋਵੇਗਾ।ਮੈਚ ਸ਼ਾਮ 7:30 ਵਜੇ ਐਮਏ ਚਿਦੰਬਰਮ, ਚੇਪੌਕ ਸਟੇਡੀਅਮ, ਚੇਨਈ ਵਿੱਚ ਸ਼ੁਰੂ ਹੋਵੇਗਾ। ਇਸ ਮੈਚ ਨੂੰ ਸੀਜ਼ਨ ਦਾ 'ਐਲ-ਕਲਾਸਿਕੋ' ਵੀ ਕਿਹਾ ਜਾਂਦਾ ਹੈ।
Get all latest content delivered to your email a few times a month.