ਤਾਜਾ ਖਬਰਾਂ
ਅੱਜ ਅੰਮ੍ਰਿਤਸਰ ਵਿਖੇ ਭਗਵਾਨ ਸ਼੍ਰੀ ਮੁਕਤੀ ਨਰਾਇਣ ਧਾਮ ਵੈਂਕਟੇਸ਼ ਮੰਦਿਰ ਤਿਰੂਪਤੀ ਬਾਲਾ ਜੀ ਮੰਦਿਰ ਵਿਖੇ ਠਾਕੁਰ ਜੀ ਦੇ ਨਾਲ ਬੜੀ ਸ਼ਰਧਾ ਭਾਵਨਾ ਨਾਲ ਹੋਲੀ ਖੇਡੀ ਗਈ ਅਤੇ ਇਸ ਮੌਕੇ ਠਾਕੁਰ ਜੀ ਦਾ ਸੰਕੀਰਤਨ ਕੀਤਾ ਗਿਆ ਅਤੇ ਸ਼ਰਧਾਲੂਆਂ ਨੂੰ ਇਸ ਤਿਉਹਾਰ ਦਾ ਪ੍ਰਤੀਕ ਦੱਸਿਆ ਗਿਆ। ਹਰ ਕੋਈ ਆਪਣੇ ਗਿਲੇ ਸ਼ਿਕਵੇ ਭੁਲਾਕੇ ਇੱਕ ਦੂਜੇ ਦੇ ਗਲੇ ਮਿਲਦੇ ਹਨ ਤੇ ਫੁੱਲਾਂ ਤੇ ਜ ਪਾ ਗੁਲਾਲ ਨਾਲ਼ ਹੌਲੀ ਖੇਡਦੇ ਹਨ। ਠਾਕੁਰ ਜੀ ਦੇ ਨਾਲ ਹੋਲੀ ਖੇਡਣ ਦੇ ਨਾਲ-ਨਾਲ ਮੰਦਰ ਪਰਿਸਰ ਵਿੱਚ ਮੌਜੂਦ ਸਾਰੇ ਸ਼ਰਧਾਲੂਆਂ ਨੇ ਵੀ ਠਾਕੁਰ ਜੀ ਨਾਲ ਹੋਲੀ ਖੇਡੀ। ਇਸ ਮੌਕੇ ਮੰਦਰ ਪ੍ਰਸ਼ਾਸਨ ਅਤੇ ਸ਼ਰਧਾਲੂਆਂ ਨੇ ਦੱਸਿਆ ਕਿ ਹੋਲੀ ਦਾ ਤਿਉਹਾਰ ਠਾਕੁਰ ਜੀ ਦਾ ਸਭ ਤੋਂ ਪਸੰਦੀਦਾ ਤਿਉਹਾਰ ਹੈ। ਅਤੇ ਸਾਰੇ ਸ਼ਰਧਾਲੂ ਠਾਕੁਰ ਜੀ ਨਾਲ ਹੋਲੀ ਖੇਡਣ ਦੀ ਇੱਛਾ ਰੱਖਦੇ ਹਨ। ਜਿਸ ਕਾਰਨ ਅੱਜ ਸਾਰੇ ਸ਼ਰਧਾਲੂ ਠਾਕੁਰ ਜੀ ਦੇ ਨਾਲ ਹੋਲੀ ਖੇਡਣ ਲਈ ਪਹੁੰਚੇ ਹੋਏ ਹਨ ਅਤੇ ਸਾਰੇ ਸ਼ਰਧਾਲੂਆਂ ਨੇ ਇੱਕ ਦੂਜੇ ਨੂੰ ਚੰਦਨ ਅਤੇ ਗੁਲਾਲ ਲਗਾ ਕੇ ਹੋਲੀ ਖੇਡੀ।
Get all latest content delivered to your email a few times a month.