IMG-LOGO
ਹੋਮ ਪੰਜਾਬ: 🔴 ਪਿੰਡ ਚੀਮਾਂ ਦੇ 'ਫੁੱਟਬਾਲ ਟੂਰਨਾਮੈਂਟ' 'ਚ ਦੂਜੇ ਦਿਨ ਹੋਏ...

🔴 ਪਿੰਡ ਚੀਮਾਂ ਦੇ 'ਫੁੱਟਬਾਲ ਟੂਰਨਾਮੈਂਟ' 'ਚ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ, ਖਿਡਾਰੀਆਂ ਨੇ ਲਾਇਆ ਅੱਡੀ-ਚੋਟੀ ਦਾ ਜ਼ੋਰ

Admin User - Mar 12, 2025 10:54 PM
IMG

ਜਗਰਾਉਂ, 12 ਮਾਰਚ (ਚੀਮਾਂ)- ਪਿੰਡ ਚੀਮਾਂ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਵੈਲਫੇਅਰ ਅਤੇ ਸਪੋਰਟਸ ਕਲੱਬ (ਰਜਿ:) ਵੱਲੋਂ ਪ੍ਰਵਾਸੀ ਪੰਜਾਬੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 'ਫੁੱਟਬਾਲ ਟੂਰਨਾਮੈਂਟ' ਦੇ ਅੱਜ ਦੂਜੇ ਦਿਨ ਬਹੁਤ ਹੀ ਦਿਲਚਸਪ ਅਤੇ ਫਸਵੇਂ ਮੁਕਾਬਲੇ ਹੋਏ ਅਤੇ ਫੁੱਟਬਾਲ ਦੇ ਵੱਖ-ਵੱਖ ਮੈਚਾਂ ਦੌਰਾਨ ਟੀਮਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ। ਇਹਨਾਂ ਮਕਾਬਲਿਆਂ ਨੂੰ ਵੇਖਣ ਲਈ ਖੇਡ ਪ੍ਰੇਮੀਆਂ ਵਿੱਚ ਅੱਜ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆਂ ਅਤੇ ਵੱਡੀ ਗਿਣਤੀ ਖੇਡ ਪ੍ਰੇਮੀਆਂ ਨੇ ਟੂਰਨਾਂਮੈਂਟ ਦਾ ਅਨੰਦ ਮਾਣਿਆ। ਪਿੰਡ ਦੇ ਸਾਬਕਾ ਸਰਪੰਚ ਸੇਵਾ ਸਿੰਘ, ਜਸਵਿੰਦਰ ਸਿੰਘ ਰੰਧਾਵਾ, ਐਡਵੋਕੇਟ ਕਰਮ ਸਿੰਘ, ਨੰਬਰਦਾਰ ਹਰਦੀਪ ਸਿੰਘ ਸਿੱਧੂ ਆਦਿ ਨੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਅਤੇ ਜਾਣ-ਪਹਿਚਾਣ ਕਰਦਿਆਂ ਖੇਡ ਨੂੰ ਖੇਡ ਦੀ ਭਾਵਨਾਂ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਉਹਨਾ ਆਖਿਆ ਕਿ ਖੇਡ ਮੇਲੇ ਵਿੱਚ ਪਹਿਲਾ ਸਥਾਨ ਜਿੱਤਣ ਵਾਲੀ ਟੀਮ ਨੂੰ 61 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਅਤੇ ਟਰਾਫੀ ਨਾਲ ਸਨਮਾਨਿਆਂ ਜਾਵੇਗਾ। ਇਸੇ ਤਰਾਂ ਹੀ ਤੀਜੇ ਤੇ ਚੌਥੇ ਸਥਾਨ ਤੇ ਰਹਿਣ ਵਾਲੀਆ ਟੀਮਾਂ ਨੂੰ 15 ਹਜ਼ਾਰ ਰੁਪਏ ਸਮੇਤ ਟਰਾਫੀ ਅਤੇ ਪੰਜਵੇਂ, ਛੇਵੇਂ, ਸੱਤਵੇਂ ਅਤੇ ਅੱਠਵੇਂ ਨੰਬਰ ਤੇ ਰਹਿਣ ਵਾਲੀਆਂ ਟੀਮਾਂ ਨੂੰ ਪੰਜ ਹਜ਼ਾਰ ਰੁਪਏ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਅੱਜ ਦੂਜੇ ਦਿਨ ਹੋਏ ਫੁੱਟਬਾਲ ਦੇ ਮੁਕਾਬਲਿਆਂ ਦੌਰਾਨ ਕੋਠੇ ਰਾਹਲਾਂ ਨੇ ਗਗੜੇ ਨੂੰ ਹਰਾਇਆ, ਆਂਡਲੂ ਨੇ ਕ੍ਰਿਕੇਟ ਕਲੱਬ ਚੀਮਾਂ ਨੂੰ, ਅਜੀਤਵਾਲ-ਬੀ ਨੇ ਬੁੱਘੀਪੁਰਾ ਨੂੰ, ਢੋਲਣ ਨੇ ਬਾਬਾ ਮੀਆਂ ਡੱਲਾ ਕਲੱਬ ਚੀਮਾਂ ਨੂੰ, ਰਾਮਗੜ੍ਹ ਨੇ ਨੁਰਪੁਰਾ ਨੂੰ, ਸ਼ੇਰਪੁਰ ਕਲਾਂ ਨੇ ਠੀਕਰੀਵਾਲ ਨੂੰ, ਅਖਾੜਾ-ਬੀ ਨੇ ਚੀਮਾਂ-ਬੀ ਨੂੰ, ਲੰਮਿਆਂ ਨੇ ਬੱਸੀਆਂ ਨੂੰ ਅਤੇ ਚੀਮਾਂ-ਏ ਨੇ ਤਲਵੰਡੀ ਰਾਏ ਦੀ ਟੀਮ ਨੂੰ ਜਬਰਦਸਤ ਮੁਕਾਬਲੇ ਦੌਰਾਨ ਹਰਾਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। ਦੂਜੇ ਗੇੜ ਦਾ ਇੱਕ ਮੁਕਾਬਲਾ ਹੋਇਆ ਜਿਸ ਵਿੱਚ ਰਾਮਗੜ੍ਹ ਨੇ ਸ਼ੇਰਪੁਰ ਕਲਾਂ ਨੂੰ ਹਰਾਕੇ ਆਪਣੀ ਜਿੱਤ ਦਰਜ਼ ਕੀਤੀ ਅਤੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਥਾਂ ਬਣਾਈ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਚੀਮਾਂ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਜਸਵਿੰਦਰ ਸਿੰਘ ਰੰਧਾਵਾ, ਪੰਚ ਸਵਰਨਜੀਤ ਸਿੰਘ ਸਿੱਧੂ, ਥਾਣੇਦਾਰ ਪਰਵਿੰਦਰ ਸਿੰਘ ਭੰਮੀਪੁਰਾ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਐਡਵੋਕੇਟ ਕਰਮ ਸਿੰਘ, ਅਮਰਜੀਤ ਸਿੰਘ ਡੇਅਰੀ ਵਾਲੇ, ਐਨ.ਆਰ.ਆਈ.ਭਜਨ ਸਿੰਘ, ਕੋਮਲ ਸਿੰਘ ਸਿੱਧੂ ਅਮਰੀਕਾ, ਥਾਣੇਦਾਰ ਚਮਕੌਰ ਸਿੰਘ, ਮਲਕੀਤ ਸਿੰਘ ਮੀਤਕੇ, ਕੇਵਲ ਸਿੰਘ ਰੰਧਾਵਾ, ਇਕਬਾਲ ਸਿੰਘ ਕਾਲਾ, ਗਿਆਨ ਸਿੰਘ, ਗਾਇਕ ਬਾਈ, ਹਰਜੀਤ ਸਿੰਘ, ਸੁੱਚਾ ਸਿੰਘ ਮੀਤਕੇ, ਜੋਗਾ ਸਿੰਘ, ਸਤਵੀਰ ਸਿੰਘ ਧਾਲੀਵਾਲ, ਜਗਰੂਪ ਸਿੰਘ ਚੀਮਾਂ, ਇਬਾਲ ਸਿੰਘ, ਅਮ੍ਰਿਤਪਾਲ ਸਿੰਘ, ਅਕਾਸ਼ਦੀਪ ਸਿੰਘ, ਗੋਰਾ ਸਿੰਘ, ਕਾਲਾ ਸਿੰਘ, ਚੇਤੂ, ਅਮਨੀ, ਜੱਗਾ ਸਿੱਧੂ, ਲੱਖਾ ਇਟਲੀ, ਹਨੀ, ਅਰਮਾਨ, ਮਿੱਠੂ ਚੀਮਾਂ, ਕਾਲਾ ਸਿੱਧੂ, ਰਣਦੀਪ ਸਿੰਘ ਰੂਪੂ, ਬਲਵੀਰ ਸਿੰਘ ਦੇਹੜ, ਸਰਬਜੀਤ ਸਿੰਘ ਸਰਬੀ, ਨਿਰਮਲ ਸਿੰਘ ਨੇਂਬੀ, ਕਰਤਾਰ ਸਿੰਘ ਰੰਧਾਵਾ, ਸਾਬਕਾ ਪੰਚ ਲਖਵੀਰ ਸਿੰਘ, ਅਰਜਣ ਸਿੰਘ ਮੀਤਕੇ, ਤਾਰਾ ਸਿੰਘ ਰੰਧਾਵਾ ਆਦਿ ਵੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.