ਤਾਜਾ ਖਬਰਾਂ
ਅੰਮ੍ਰਿਤਸਰ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਜਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਜੋਨ ਟਾਹਲੀ ਸਾਬ੍ਹ ਦੇ ਪਿੰਡ ਬੱਗਾ ਵਿੱਚ ਇਲਾਕੇ ਭਰ ਦੇ ਪਿੰਡਾਂ ਤੋਂ ਕਿਸਾਨ ਮਜ਼ਦੂਰ ਔਰਤਾਂ ਦੇ ਇੱਕਠ ਕਰਕੇ ਜਥੇਬੰਦੀ ਦੇ ਝੰਡੇ ਹੇਠ ਔਰਤਾਂ ਦੀ ਜੋਨ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ ਅਤੇ ਕੰਧਾਰ ਸਿੰਘ ਭੋਏਵਾਲ ਨੇ ਕਿਹਾ ਕਿ ਸ਼ੁਰੂ ਤੋਂ ਹੀ ਇਤਿਹਾਸ ਨੂੰ ਸਿਰਜਣ ਵਿੱਚ ਔਰਤ ਦਾ ਅਹਿਮ ਰੋਲ ਰਿਹਾ ਹੈ, ਜਿਸਦੇ ਚਲਦੇ ਅੱਜ ਜਦੋਂ ਦੇਸ਼ ਦੇ ਕਿਸਾਨ ਮਜ਼ਦੂਰ ਦੇ ਹਿੱਤਾਂ ਦੀ ਰੱਖਿਆ ਲਈ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਜਿੱਥੇ ਮਰਦ ਕਿਸਾਨ ਮਜ਼ਦੂਰ ਆਪਣਾ ਯੋਗਦਾਨ ਪਾ ਰਹੇ ਹਨ ਓਥੇ ਔਰਤਾਂ ਵੱਲੋਂ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਇਸਦੇ ਚਲਦੇ ਜਥੇਬੰਦੀ ਵੱਲੋਂ ਔਰਤਾਂ ਨੂੰ ਆਗੂ ਸਫ਼ਾ ਵਿੱਚ ਅੱਗੇ ਵਧਣ ਦੀ ਜਰੂਰਤ ਦੇ ਚਲਦੇ ਸੰਘਰਸ਼ ਵਿੱਚ ਅਣਥੱਕ ਮਿਹਨਤ ਰਹੀਆਂ ਔਰਤਾਂ ਨੂੰ ਲਾਮਬੰਦ ਕਰਕੇ ਪਿੰਡ ਔਰਤਾਂ ਦੀਆਂ ਪੱਧਰੀ ਕਮੇਟੀਆਂ ਗਠਿਤ ਕਰਨ ਪਿੱਛੋਂ ਅੱਜ ਜੋਨ ਕਮੇਟੀ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਚੋਣ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਔਰਤ ਵਰਗ ਦੀ ਜਨਤਕ ਸੰਘਰਸ਼ ਵਿੱਚ ਅਹਿਮ ਭੂਮਿਕਾ ਬਣਦੀ ਹੈ ਅਤੇ ਇਸੇ ਲਈ ਉਸਦੀ ਸਮਾਜਿਕ, ਆਰਥਿਕ, ਸਿਆਸੀ ਬਰਾਬਰਤਾ ਦੀ ਲੋੜ ਦੀ ਪੈਰਵਾਈ ਕਰਦੇ ਹੋਏ ਜਥੇਬੰਦੀ ਵੱਲੋਂ ਇਸ ਕਾਰਜ ਨੂੰ ਪੂਰੇ ਜ਼ੋਰ ਨਾਲ ਅੱਗੇ ਤੋਰਿਆ ਜਾ ਰਿਹਾ ਹੈ। ਇਸ ਮੌਕੇ ਬੀਬੀ ਹਰਪ੍ਰੀਤ ਕੌਰ ਬੱਗਾ, ਹਰਜਸ ਕੌਰ ਬੱਗਾ, ਗੁਰਮੀਤ ਕੌਰ ਖੈੜੇ, ਮਨਜੀਤ ਕੌਰ ਉਦੋਕੇ, ਸੁਰਜੀਤ ਕੌਰ ਟਾਹਲੀ ਸਾਹਿਬ, ਸੁਖਵਿੰਦਰ ਕੌਰ ਉਦੋਕੇ, ਹਰਦੀਪ ਕੌਰ ਰਾਮਦਵਾਲੀ, ਬਲਵਿੰਦਰਜੀਤ ਕੌਰ ਮੱਤੇਵਾਲ, ਕਸ਼ਮੀਰ ਕੌਰ ਕਲੇਰਬਾਲਾ, ਲਖਵਿੰਦਰ ਕੌਰ ਭੋਏਵਾਲ, ਚੰਨਪ੍ਰੀਤ ਕੌਰ ਸਿਆਲਕਾ, ਬਲਵਿੰਦਰ ਕੌਰ ਮੱਤੇਵਾਲ ਦੀ ਚੋਣ ਬਤੌਰ ਜੋਨ ਕੋਰ ਕਮੇਟੀ ਅਹੁਦੇਦਾਰ ਅਤੇ ਮੈਬਰ ਕੀਤੀ ਗਈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਆਉਂਦੇ ਦਿਨਾਂ ਵਿੱਚ ਪੂਰੇ ਜਿਲ੍ਹੇ ਅੰਦਰ ਸਾਰੇ ਜੋਨਾਂ ਵਿੱਚ ਔਰਤਾਂ ਦੀਆਂ ਟੀਮਾਂ ਚੁਣੀਆ ਜਾਣਗੀਆਂ। ਇਸ ਮੌਕੇ ਜੋਨ ਪੱਧਰੀ ਆਗੂਆਂ ਵਿੱਚ ਕੇਵਲ ਸਿੰਘ ਮੱਤੇਵਾਲ, ਗੁਰਦੀਪ ਸਿੰਘ ਰਾਮਦੀਵਾਲੀ, ਜਤਿੰਦਰ ਸਿੰਘ ਕਾਲਾ ਮੱਤੇਵਾਲ, ਸਰਦੂਲ ਸਿੰਘ ਟਾਹਲੀ ਸਾਹਿਬ, ਖਜਾਨ ਸਿੰਘ ਖੈੜੇ ਬਾਲਾਚੱਕ, ਸੁਖਦੇਵ ਸਿੰਘ ਕਾਜੀਕੋਟ, ਨਿਰਮਲ ਸਿੰਘ ਸਿਆਲਕਾ, ਸੱਜਣ ਸਿੰਘ ਬੱਗਾ, ਲਵਪ੍ਰੀਤ ਸਿੰਘ ਬੱਗਾ, ਬਲਵਿੰਦਰ ਸਿੰਘ ਕਲੇਰ ਬਾਲਾ ਤੋਂ ਇਲਾਵਾ ਸੈਕੜੇ ਬੀਬੀਆਂ ਸਮੇਤ ਕਿਸਾਨ ਮਜ਼ਦੂਰ ਆਗੂ ਹਾਜ਼ਿਰ ਰਹੇ।
Get all latest content delivered to your email a few times a month.