ਤਾਜਾ ਖਬਰਾਂ
ਪੰਜਾਬ ਸਰਕਾਰ ਨਸ਼ੇ ਅਤੇ ਨਸ਼ੇ ਤਸਕਰਾਂ ਦੇ ਖਿਲਾਫ ਐਕਸ਼ਨ ਮੁਡ ਵਿੱਚ ਨਜ਼ਰੀ ਆ ਰਹੀ ਹੈ। ਜਿਸ ਦੇ ਚੱਲਦੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਇੰਟਰਸਟੇਟ ਨਾਕੇ ਲਗਾਏ ਜਾ ਰਹੇ ਨਸ਼ਾਂ ਤਸਕਰਾਂ ਦੀ ਜਾਇਦਾਤ ਤੇ ਬੁਲਡੋਜਰ ਚੱਲਾਇਆ ਜਾ ਰਿਹਾ ਹੈ।
ਤਰਨਤਾਰਨ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਮਾਫੀਆ ਸ਼ਹਿਨਾਜ਼ ਸਿੰਘ ਉਰਫ਼ ਸ਼ੌਨ ਭਿੰਡਰ ਨੂੰ ਗ੍ਰਿਫ਼ਤਾਰ ਕੀਤਾ ਹੈ। ਭਿੰਡਰ ਐਫਬੀਆਈ ਦਾ ਵਾਨਟੇਂਡ ਹੈ। ਦੋਸ਼ੀ ਇੱਕ ਗਲੋਬਲ ਨਾਰਕੋਟਿਕਸ ਸਿੰਡੀਕੇਟ ਦਾ ਮੈਂਬਰ ਹੈ ਜੋ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕੋਕੀਨ ਦੀ ਤਸਕਰੀ ਕਰਦਾ ਸੀ।
ਇਹ ਕਾਰਵਾਈ 26 ਫਰਵਰੀ, 2025 ਨੂੰ ਅਮਰੀਕਾ ਵਿੱਚ ਉਸਦੇ ਚਾਰ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਕੀਤੀ ਗਈ ਸੀ, ਜਿਨ੍ਹਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਉਰਫ ਬਲ, ਅੰਮ੍ਰਿਤਪਾਲ ਸਿੰਘ ਉਰਫ ਚੀਮਾ, ਤਕਦੀਰ ਸਿੰਘ ਉਰਫ ਰੋਮੀ ਅਤੇ ਸਰਬਸ਼ੀਤ ਸਿੰਘ ਉਰਫ ਸਾਬੀ ਅਤੇ ਫਰਨਾਂਡੋ ਵਾਲਾਡੇਰੇਸ ਉਰਫ ਫ੍ਰੈਂਕੋ ਵਜੋਂ ਹੋਈ ਹੈ।
Get all latest content delivered to your email a few times a month.