ਤਾਜਾ ਖਬਰਾਂ
ਪਟਿਆਲਾ- ਪੰਜਾਬੀ ਯੂਨੀਵਰਸਿਟੀ ਵਿੱਚ ਕਾਲੇ ਜਾਦੂ-ਟੂਣੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਦੀ ਘਟਨਾ ਬੀਤੀ ਰਾਤ ਲੜਕੀਆਂ ਦੇ ਹੋਸਟਲ ਵਿੱਚ ਵਾਪਰੀ। ਇਸ ਸਬੰਧੀ ਸੂਚਨਾ ਮਿਲਣ 'ਤੇ ਹੋਸਟਲ ਵਾਰਡਨ ਨੇ ਕਾਲਾ ਜਾਦੂ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਅਜਿਹਾ ਨਾ ਕਰਨ ਲਈ ਕਿਹਾ ਹੈ। ਪਰ ਅੱਜ ਯਾਨੀ ਸ਼ਨੀਵਾਰ ਸਵੇਰੇ ਇੱਕ ਜਗ੍ਹਾ ਕਾਲੇ ਜਾਦੂ ਦੀ ਘਟਨਾ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਲੜਕੀਆਂ ਦੇ ਹੋਸਟਲ 'ਚ ਡਰ ਦਾ ਮਾਹੌਲ ਹੈ।
ਸ਼ਨੀਵਾਰ ਸਵੇਰੇ ਗਰਲਜ਼ ਹੋਸਟਲ ਦੇ ਵਿਹੜੇ 'ਚ ਚਿੱਟੇ ਰੰਗ 'ਚ ਕੁਝ ਲਿਖਿਆ ਦੇਖਿਆ ਗਿਆ। ਇਹ ਦੇਖ ਕੇ ਵਿਦਿਆਰਥਣਾਂ ਹੈਰਾਨ ਰਹਿ ਗਈਆਂ ਅਤੇ ਹੋਸਟਲ ਵਾਰਡਨ ਨੂੰ ਇਸ ਦੀ ਸੂਚਨਾ ਦਿੱਤੀ। ਹੋਸਟਲ ਵਾਰਡਨ ਹਰਪ੍ਰੀਤ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਹੋਸਟਲ ਵਿੱਚ ਕੁਝ ਵਿਦਿਆਰਥਣਾਂ ਕਾਲਾ ਜਾਦੂ ਕਰ ਰਹੀਆਂ ਹਨ।
ਜਿਸ ਕਾਰਨ ਸਾਰੀਆਂ ਵਿਦਿਆਰਥਣਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਵਿਦਿਆਰਥਣਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਵਾਰਡਨ ਨੇ ਸਖਤ ਚਿਤਾਵਨੀ ਦਿੱਤੀ ਹੈ ਕਿ ਹੋਸਟਲ ਦੇ ਅੰਦਰ ਅਜਿਹੀ ਹਰਕਤ ਨਹੀਂ ਹੋਣੀ ਚਾਹੀਦੀ। ਵਾਰਡਨ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਦੇਖਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਸਬੰਧੀ ਯੂਨੀਵਰਸਿਟੀ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
Get all latest content delivered to your email a few times a month.