ਤਾਜਾ ਖਬਰਾਂ
ਗੁਰੂ ਹਰਸਹਾਏ ਦੇ ਨੇੜਲੇ ਪਿੰਡ ਕੋਹਰ ਸਿੰਘ ਵਾਲਾ ਵਿਖੇ ਲੰਘੀ ਰਾਤ ਨੂੰ ਇਕ ਬੈਂਕ ਵਿਚੋਂ ਚੋਰੀ ਹੋਣ ਦੀ ਖ਼ਬਰ ਹੈ। ਕੌਆਪ੍ਰੇਟਿਵ ਸੁਸਾਇਟੀ ਦੀ ਬੈਂਕ ਜੋ ਦਾਣਾ ਮੰਡੀ ਵਿਖੇ ਸਥਿਤ ਹੈ, ਉਸ ਵਿਚੋਂ ਚੋਰਾਂ ਨੇ ਕੀਮਤੀ ਸਮਾਨ ਚੋਰੀ ਕਰ ਲਿਆ । ਜਾਣਕਾਰੀ ਅਨੁਸਾਰ ਚੋਰਾਂ ਨੇ ਪਹਿਲਾਂ ਕਿਸੇ ਔਜ਼ਾਰ ਨਾਲ ਬੈਂਕ ਦਾ ਸ਼ਟਰ ਤੋੜਿਆ ਅਤੇ ਫਿਰ ਕੈਂਚੀ ਗੇਟ ਦਾ ਜਿੰਦਰਾ ਤੋੜ ਕੇ ਬੈਂਕ ਵਿਚ ਦਾਖ਼ਲ ਹੋਏ। ਇਸ ਤੋਂ ਬਾਅਦ ਉਹ ਬੈਂਕ ਅੰਦਰੋਂ ਇਕ ਡੀ.ਵੀ.ਆਰ. ਐਲ.ਸੀ.ਡੀ., ਕੰਪਿਊਟਰ ਪ੍ਰਿੰਟ, ਗੈਸ ਸਲੰਡਰ ਅਤੇ ਕੁਝ ਬਰਤਨ ਚੋਰੀ ਕਰ ਕੇ ਲੈ ਗਏ ।ਚੋਰਾਂ ਨੇ ਬੈਂਕ ਵਿਚ ਪਈ ਨਗਦੀ ਨੂੰ ਚੋਰੀ ਕਰਨ ਦੀ ਕਾਫੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਕਾਮਯਾਬ ਨਹੀਂ ਹੋ ਸਕੇ ।ਚੋਰਾਂ ਵਲੋਂ ਬੈਂਕ ਦੀਆਂ ਅਲਮਾਰੀਆਂ ਅਤੇ ਹੋਰ ਬੂਹੇ ਬਾਰੀਆਂ ਦੀ ਕਾਫੀ ਭੰਨ ਤੋੜ ਕੀਤੀ ਗਈ ।ਇਸ ਚੋਰੀ ਦਾ ਪਤਾ ਸਵੇਰ ਮੌਕੇ ਲੱਗਾ ਤਾਂ ਬੈਂਕ ਮੈਨੇਜਰ ਸਮੇਤ ਸਟਾਫ਼ ਨੂੰ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਨੇ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਨੂੰ ਇਸ ਚੋਰੀ ਬਾਰੇ ਸੂਚਿਤ ਕੀਤਾ ਤਾਂ ਪੁਲਿਸ ਨੇ ਆ ਕੇ ਮੌਕਾ ਵੇਖਿਆ । ਉਧਰ ਬੈਂਕ ਦੇ ਉੱਚ ਅਧਿਕਾਰੀਆਂ ਵਲੋਂ ਵੀ ਇਸ ਚੋਰੀ ਦੀ ਘਟਨਾ ਦਾ ਆ ਕੇ ਜਾਇਜ਼ਾ ਲਿਆ ਗਿਆ ।
Get all latest content delivered to your email a few times a month.