ਤਾਜਾ ਖਬਰਾਂ
ਚੰਡੀਗੜ੍ਹ:- ਪਿਛਲੇ ਕੁਝ ਸਾਲਾਂ ਤੋਂ ਰਾਜਨੀਤਿਕ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਗਿਣਤੀਆਂ ਮਿਣਤੀਆਂ ਲਗਾਉਣ ਤੋਂ ਬਾਅਦ ਅੱਜ ਆਖ਼ਰ ਪੰਜਾਬੀ ਇੰਡਸਟਰੀ ਦੀ ਕਲਾਕਾਰ ਸੋਨੀਆ ਮਾਨ ਨੇ ਫੈਸਲਾ ਲੈ ਹੀ ਲਿਆ ਹੈ । ਖਬਰ ਵਾਲੇ ਡਾਟ ਕਾਮ ਵੱਲੋਂ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਲਗਾਈ ਖਬਰ ਤੇ ਉਸ ਸਮੇਂ ਮੋਹਰ ਲੱਗ ਗਈ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਫਤਰ ਜਾ ਕੇ ਉਸਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ।
ਦੱਸਣ ਯੋਗ ਹੈ ਕਿ ਸੋਨੀਆ ਮਾਨ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਵੀ ਸਰਗਰਮ ਰਹੀ ਹੈ ਤੇ ਬਾਅਦ ਵਿੱਚ ਆਈਆਂ ਵਿਧਾਨ ਸਭਾ ਚੋਣਾਂ ਚ ਵੀ ਉਸ ਦੀਆਂ ਪਹਿਲਾਂ ਅਕਾਲੀ ਦਲ ਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਸਨ। ਪਰ ਉਹ ਸ਼ਾਮਿਲ ਨਹੀਂ ਹੋਈ ਸੀ ।
Get all latest content delivered to your email a few times a month.