ਤਾਜਾ ਖਬਰਾਂ
ਚੰਡੀਗੜ੍ਹ:- ਪਿਛਲੇ ਕੁਝ ਸਾਲਾਂ ਤੋਂ ਰਾਜਨੀਤਿਕ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਗਿਣਤੀਆਂ ਮਿਣਤੀਆਂ ਲਗਾਉਣ ਤੋਂ ਬਾਅਦ ਅੱਜ ਆਖ਼ਰ ਪੰਜਾਬੀ ਇੰਡਸਟਰੀ ਦੀ ਕਲਾਕਾਰ ਸੋਨੀਆ ਮਾਨ ਨੇ ਫੈਸਲਾ ਲੈ ਹੀ ਲਿਆ ਹੈ । ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਅੱਜ 11:30 ਵਜੇ ਸੋਨੀਆ ਮਾਨ ਆਮ ਆਦਮੀ ਪਾਰਟੀ ਜੇ ਸ਼ਾਮਿਲ ਹੋ ਕੇ ਆਪਣੀ ਮੈਂਬਰਸ਼ਿਪ ਕਟਵਾਉਣਗੇ ।
ਦੱਸਣ ਯੋਗ ਹੈ ਕਿ ਸੋਨੀਆ ਮਾਨ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਵੀ ਸਰਗਰਮ ਰਹੀ ਹੈ ਤੇ ਬਾਅਦ ਵਿੱਚ ਆਈਆਂ ਵਿਧਾਨ ਸਭਾ ਚੋਣਾਂ ਚ ਵੀ ਉਸ ਦੀਆਂ ਪਹਿਲਾਂ ਅਕਾਲੀ ਦਲ ਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਸਨ। ਪਰ ਉਹ ਸ਼ਾਮਿਲ ਨਹੀਂ ਹੋਈ ਸੀ ।
Get all latest content delivered to your email a few times a month.