IMG-LOGO
ਹੋਮ ਪੰਜਾਬ: ਪਟਿਆਲਾ ਪੁਲਿਸ ਨੇ ਸਪਾ ਸੈਂਟਰ 'ਚ ਚਲ ਰਹੇ ਦੇਹ ਵਪਾਰ...

ਪਟਿਆਲਾ ਪੁਲਿਸ ਨੇ ਸਪਾ ਸੈਂਟਰ 'ਚ ਚਲ ਰਹੇ ਦੇਹ ਵਪਾਰ ਧੰਦੇ ਦਾ ਕੀਤਾ ਪਰਦਾਫਾਸ਼, ਸੰਚਾਲਕ ਗ੍ਰਿਫਤਾਰ

Admin User - Feb 21, 2025 05:44 PM
IMG

ਪਟਿਆਲਾ- ਪਟਿਆਲਾ ਪੁਲਿਸ ਨੇ ਸਪਾ ਸੈਂਟਰ ‘ਚ ਚੱਲ ਰਹੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਸਪਾ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਟਿਆਲਾ ਪੁਲਿਸ ਵਲੋ ਦਰਜ FIR ਮੁਤਾਬਕ ਐਸ ਐਚ ਓ ਹਰਜਿੰਦਰ ਢਿੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਤਲਾਸ਼ ਸ਼ੱਕੀ ਤੇ ਭੇੜੈ ਪੁਰਸ਼ਾ ਦੇ ਸਬੰਧ ਵਿੱਚ ਨੇੜੇ ਪਾਰਕ ਹਸਪਤਾਲ ਨਵਾ ਬੱਸ ਸਟੈਂਡ ਪਟਿਆਲਾ ਕੋਲ ਮੋਜੂਦ ਸਨ।  ਪੁਲਿਸ ਨੂੰ ਇਤਲਾਹ ਮਿਲੀ ਕਿ ਦੋਸ਼ੀ ਕਰਮਜੀਤ ਸਿੰਘ, ਜੋ ਕਿ ਪਿੰਡ ਥੇਹੜੀ ਵਿਖੇ ARK ਦੇ ਨਾਮ ਪਰ ਸਪਾ ਸੈਂਟਰ ਚਲਾਉਂਦਾ ਹੈ ਅਤੇ ਥਾਈਲੈਂਡ ਤੋ ਲੜਕੀਆ (ਦਾਰੀਕਾ, ਜੂਲੀ, ਸਵੀਤੀ, ਜੀਨਾ, ਸੈਮੀ, ਗਿਪਸੀ, ਸੁਦਾ, ਸੋਫੀਆ, ਪੀਆ) ਮੰਗਵਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਾਉਦਾ ਹੈ ਅਤੇ ਇੱਕ ਹੋਰ ਦੋਸ਼ੀ ਜਤਿੰਦਰ ਸਿੰਘ ਵੀ ਪੰਜਾਬੀ ਯੂਨੀਵਰਸਿਟੀ ਪਟਿ. ਦੇ ਸਾਹਮਣੇ ਸਨਸ਼ਾਈਨ ਦੇ ਨਾਮ ਤੇ ਬਾਕੀ ਦੋਸ਼ਣਾ ਨਾਲ ਰਲ ਕੇ ਸਪਾ ਸੈਂਟਰ ਚਲਾਉਂਦਾ ਹੈ ਅਤੇ ਸੈਂਟਰ ਅੰਦਰ ਜਿਸਮ ਫਰੋਸੀ ਦਾ ਧੰਦਾ ਕਰਾਉਂਦਾ ਹੈ। ਪੁਲਿਸ ਰੇਡ ਕਰਨ ਤੇ ਦੋਸ਼ੀਆਨ ਨੂੰ ਕਾਬੂ ਕੀਤਾ। ਪਟਿਆਲਾ ਪੁਲਿਸ ਨੇ ਕੁੱਲ 24 ਵਿਅਕਤੀਆਂ ਤੇ ਧਾਰਾ ਫਿਰ U/S 3,4,5,7 Immoral Traffic Prevention Act ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ। ਫਿਲਹਾਲ ਸਪਾ ਸੈਂਟਰਾਂ ਦੇ ਦੋਨੋਂ ਮਾਲਕ ਪੁਲਸ ਦੀ ਗ੍ਰਿਫਤਾਰ ਤੋਂ ਫਰਾਰ ਚੱਲ ਰਹੇ ਹਨ ।ਐਸਐਚਓ ਹਰਜਿੰਦਰ ਢਿੱਲੋ ਵੱਲੋਂ ਸ਼ੋਰ ਕਰਨਾ ਸੀ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਐਵੇਂ ਦਾ ਅਗਰ ਕੋਈ ਹੋਰ ਪਾਸ ਐਂਟਰ ਬਾਰੇ ਤੁਹਾਨੂੰ ਪਤਾ ਲੱਗਦਾ ਹੈ ਤਾਂ ਪੁਲਿਸ ਨੂੰ ਇਤਲਾਹ ਕੀਤਾ ਜਾਵੇ ਤਾਂ ਕਿ ਉਹਨਾਂ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.