ਤਾਜਾ ਖਬਰਾਂ
ਫ਼ਤਹਿਗੜ੍ਹ ਸਾਹਿਬ : ਸ਼ੇਅਰ ਮਾਰਕੀਟ ਟਰੇਡਿੰਗ 'ਚ ਪੈਸੇ ਲਗਵਾਉਣ ਦੇ ਨਾਂ 'ਤੇ 1 ਕਰੋੜ 90 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਸੁਮੀਤ ਵਾਸੀ ਸਰਹਿੰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਫੇਸਬੁੱਕ 'ਤੇ ਦੋਸਤ ਬਣੀ ਪ੍ਰੀਤੀ ਸ਼ਰਮਾ ਨਾਂ ਦੀ ਲੜਕੀ ਨੇ ਉਸ ਨੂੰ ਲਾਲਚ ਦਿੱਤਾ ਕਿ ਉਹ ਸ਼ੇਅਰ ਮਾਰਕੀਟ ਟਰੈਡਿੰਗ 'ਚ ਪੈਸੇ ਲਗਵਾ ਕੇ ਉਸ ਨੂੰ ਚੰਗਾ ਮੁਨਾਫਾ ਦਿਵਾ ਸਕਦੀ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਉਕਤ ਲੜਕੀ ਦੀਆਂ ਗੱਲਾਂ 'ਚ ਆ ਕੇ ਉਸ ਵੱਲੋਂ ਦੱਸੀ ਗਈ ਐਪ 'ਚ ਉਸ ਨੇ ਪੈਸੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਉਸ ਨੂੰ ਉਕਤ ਐਪ 'ਤੇ ਕਾਫੀ ਮੁਨਾਫਾ ਵੀ ਸ਼ੋਅ ਹੁੰਦਾ ਰਿਹਾ ਪਰ ਹੁਣ ਜਦੋਂ ਉਸ ਨੇ ਉਕਤ ਐਪ 'ਚੋਂ ਆਪਣੀ ਰਕਮ ਕਢਵਾਉਣੀ ਚਾਹੀ ਤਾਂ ਉਹ ਨਹੀਂ ਨਿਕਲੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਅਜਿਹਾ ਕਰਕੇ ਉਸ ਨਾਲ 1 ਕਰੋੜ 90 ਲੱਖ 26 ਹਜ਼ਾਰ 300 ਰੁਪਏ ਦੀ ਠੱਗੀ ਮਾਰੀ ਗਈ ਹੈ। ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਥਾਣਾ ਸਾਈਬਰ ਕ੍ਰਾਈਮ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.