ਤਾਜਾ ਖਬਰਾਂ
ਏਅਰੋ ਇੰਡੀਆ ਦੇ ਤੀਜੇ ਦਿਨ ਬੁੱਧਵਾਰ ਨੂੰ ਬੈਂਗਲੁਰੂ ਦੇ ਯੇਲਾਹੇਂਕਾ ਏਅਰਬੇਸ 'ਤੇ ਆਧੁਨਿਕ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਪ੍ਰਦਰਸ਼ਿਤ ਕੀਤੇ ਗਏ।ਇਸ ਮੌਕੇ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ.ਏ.ਐੱਲ.) ਦੁਆਰਾ ਨਿਰਮਿਤ ਹਲਕਾ ਲੜਾਕੂ ਜਹਾਜ਼ (ਐੱਲ.ਸੀ.ਏ.) ਜੋ ਕਿ 50,000 ਫੁੱਟ ਦੀ ਉਚਾਈ ਤੱਕ ਉਡਾਣ ਭਰਨ ਦੇ ਸਮਰੱਥ ਹੈ, ਨੂੰ ਕੇਂਦਰ ਵਿੱਚ ਰੱਖਿਆ ਗਿਆ। ਇਸ ਦੇ ਨਾਲ ਹੀ ਐਚਏਐਲ ਦਾ ਲਾਈਟ ਯੂਟੀਲਿਟੀ ਹੈਲੀਕਾਪਟਰ (ਐਲਯੂਐਚ) ਵੀ ਖਿੱਚ ਦਾ ਕੇਂਦਰ ਬਣਿਆ।ਅਮਰੀਕੀ ਹਵਾਈ ਸੈਨਾ ਦੇ ਚੌਥੀ ਅਤੇ ਪੰਜਵੀਂ ਪੀੜ੍ਹੀ ਦੇ ਐੱਫ-16 ਅਤੇ ਐੱਫ-35 ਲੜਾਕੂ ਜਹਾਜ਼, ਜਰਮਨੀ ਦੇ ਭਾਰੀ ਏ400ਐੱਮ ਅਤੇ ਬ੍ਰਾਜ਼ੀਲ ਦੇ ਸੀ-390 ਮਿਲੇਨੀਅਮ ਵੀ ਏਅਰ ਸ਼ੋਅ 'ਚ ਖਿੱਚ ਦਾ ਕੇਂਦਰ ਰਹੇ।
ਭਾਰਤ ਦੇ ਸਵਦੇਸ਼ੀ ਜਹਾਜ਼ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ
• ਡੋਰਨੀਅਰ 228: ਜਰਮਨ ਲਾਇਸੰਸ ਦੇ ਤਹਿਤ HAL ਦੁਆਰਾ ਨਿਰਮਿਤ ਜਹਾਜ਼, ਛੋਟੇ ਰਨਵੇਅ ਤੋਂ ਟੇਕ ਆਫ ਅਤੇ ਲੈਂਡ ਕਰ ਸਕਦਾ ਹੈ।
• C295 MW: 30,000 ਫੁੱਟ ਦੀ ਉਚਾਈ 'ਤੇ ਉੱਡਣ ਅਤੇ 5,750 ਕਿਲੋਮੀਟਰ ਦੀ ਰੇਂਜ ਨੂੰ ਕਵਰ ਕਰਨ ਦੇ ਸਮਰੱਥ ਮੱਧ-ਰੇਂਜ ਦਾ ਮਿਲਟਰੀ ਟ੍ਰਾਂਸਪੋਰਟ ਏਅਰਕ੍ਰਾਫਟ।
• AWACS EMB-145: DRDO ਦੁਆਰਾ ਬਣਾਇਆ ਗਿਆ ਇਹ ਜਹਾਜ਼ 35,000 ਫੁੱਟ ਦੀ ਉਚਾਈ 'ਤੇ ਉੱਡ ਸਕਦਾ ਹੈ।
• HANSA -3 (ਐਨ.ਜੀ.): ਦੇਸ਼ ਦਾ ਪਹਿਲਾ ਆਲ-ਕੰਪੋਜ਼ਿਟ ਟ੍ਰੇਨਰ ਏਅਰਕ੍ਰਾਫਟ, ਜੋ 10,000 ਫੁੱਟ ਦੀ ਉਚਾਈ 'ਤੇ ਉੱਡ ਸਕਦਾ ਹੈ।
Get all latest content delivered to your email a few times a month.