ਬਿਜਲੀ ਖੇਤਰ ਨੂੰ ਸਮਰਪਿਤ ਬਹੁਪੱਖੀ ਸ਼ਖ਼ਸੀਅਤ: ਇੰਜ਼ ਬਲਦੇਵ ਸਿੰਘ ਸਰਾਂ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਤਿਹਾਸ ਵਿੱਚ ਇੰਜ਼ ਬਲਦੇਵ ਸਿੰਘ ਸਰਾਂ ਪਹਿਲੇ ਇੰਜੀਨੀਅਰ ਹਨ, ਜਿਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਵੱਲੋਂ 2 ਵਾਰੀ ਬਤੌਰ ਸੀਐਮਡੀ ਨਿਯੁਕਤ ਕੀਤਾ ਗਿਆ। ਇੰਜ਼ ਬਲਦੇਵ ਸਿੰਘ ਸਰਾਂ ਸੀ.ਐਮ.ਡੀ. ਪਾਵਰਕਾਮ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਵਿੱਚ ਜਾਣ ਪਛਾਣ ਦੇ ਮੁਤਾਜ ਨਹੀਂ ਹਨ। ਇੰਜ: ਸਰਾਂ ਇਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਦੀਆਂ ਖੂਬੀਆਂ ਨੂੰ ਬਿਆਨ ਕਰਨਾ ਸੋਖਾ ਨਹੀਂ। ਇੰਜ: ਸਰਾਂ ਇਕ ਅਜਿਹੇ ਇੰਜੀਨੀਅਰ ਜ਼ੋ ਕਿ ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। , ਪਾਵਰਕਾਮ ਦੇ ਸੀਐਮਡੀ ਇੰਜ਼: ਬਲਦੇਵ ਸਿੰਘ ਸਰਾਂ ਨੇ ਬਿਜਲੀ ਖੇਤਰ ਲਈ ਲਗਭਗ 42 ਸਾਲ ਸੇਵਾ ਨਿਭਾਈ। ਇੰਜ਼ ਸਰਾਂ ਦਾ ਜਨਮ 7 ਫਰਵਰੀ,1960 ਨੂੰ ਪਿੰਡ ਚਾਉਕੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਿਖੇ ਪਿਤਾ ਸ: ਹਰਦਿਆਲ ਸਿੰਘ ਦੇ ਘਰ ਮਾਤਾ ਸਰਦਾਰਨੀ ਕਰਨੈਲ ਕੌਰ ਦੀ ਕੁੱਖ ਨੂੰ ਭਾਗ ਲਾਉਣ ਵਾਲੇ ਇੰਜ਼ ਸਰਾਂ ਨੇ ਮੁਢਲੀ ਵਿਦਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹਾਸਲ ਕਰਨ ਉਪਰੰਤ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਪ੍ਰੀ ਇੰਜੀਨੀਅਰਿੰਗ ਕਰਨ ਉਪਰੰਤ ਗੂਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਬੀ.ਐਸ.ਸੀ.ਇੰਜੀਨੀਅਰਿੰਗ ਇਲੈਕਟ੍ਰਿਕਲ ਦੀ ਡਿਗਰੀ ਆਨਰਜ਼ ਨਾਲ ਪ੍ਰਾਪਤ ਕੀਤੀ।
ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1982 ਵਿੱਚ ਭਾਰਤ ਹੈਵੀ ਇਲੈਕਟ੍ਰਿਕਲਜ਼ ਲਿਮਟਿਡ ਵਿੱਚ ਬਤੌਰ ਟ੍ਰੇਨੀ ਇੰਜੀਨੀਅਰ ਵਜੋਂ ਕੀਤੀ। ਸੰਨ1983 ਵਿੱਚ ਉਨ੍ਹਾਂ ਨੇ ਪਾਵਰਕਾਮ (ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ) ਵਿੱਚ ਟ੍ਰੇਨੀ ਇੰਜੀਨੀਅਰ ਵਜੋਂ ਸੇਵਾ ਸ਼ੁਰੂ ਕਰਕੇ, ਉਨ੍ਹਾਂ ਨੇ ਮੁੱਖ ਇੰਜੀਨੀਅਰ ਤੱਕ ਦਾ ਦਰਜ਼ਾ ਹਾਸਲ ਕੀਤਾ। ਇੰਜ਼ ਬਲਦੇਵ ਸਿੰਘ ਸਰਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 34 ਸਾਲ ਤੋਂ ਵੱਧ ਸਮਾਂ ਵੱਖ-ਵੱਖ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬਿਤਾਇਆ। ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 19 ਸਾਲ ਉਤਪਾਦਨ,6 ਸਾਲ ਟਰਾਂਸਮਿਸ਼ਨ, ਅਤੇ 8 ਸਾਲ ਵੰਡ ਵਿਚ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਸੇਵਾਵਾਂ ਨਿਭਾਈਆਂ।
ਪਾਵਰਕਾਮ ਦੇ ਸੀ.ਐਮ.ਡੀ ਇੰਜ਼: ਬਲਦੇਵ ਸਿੰਘ ਸਰਾਂ 6 ਫਰਵਰੀ,2025 ਨੂੰ 65 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਹੋ ਗਏ ਹਨ।
ਇੰਜ਼: ਬਲਦੇਵ ਸਿੰਘ ਸਰਾਂ , ਪਾਵਰਕਾਮ ਦੇ ਪਹਿਲੇ ਮੁੱਖ ਇੰਜੀਨੀਅਰ ਸਨ, ਜਿਨ੍ਹਾਂ ਨੂੰ 6 ਜੂਨ,2018 ਨੂੰ ਸਿੱਧੇ ਬਤੋਰ ਸੀ.ਐਮ.ਡੀ. ਨਿਯੁਕਤ ਕੀਤੇ ਗਏ ਸਨ।
ਪਾਵਰਕਾਮ ਪੰਜਾਬ ਦੀ ਜੀਵਨ ਰੇਖਾ ਹੈ, ਪਾਵਰਕਾਮ ਇਕ ਕਰੋੜ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਦਿਆਂ ਪੰਜਾਬ ਦੇ ਆਰਥਿਕਤਾ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਰਾਜ ਦੇ ਸਰਵਪੱਖੀ ਵਿਕਾਸ ਵਿੱਚ ਵੀ ਮੁੱਖ ਭਾਈਵਾਲ ਹੈ ਦੇ ਇੰਜ਼: ਬਲਦੇਵ ਸਿੰਘ ਸਰਾਂ ਪਹਿਲੀ ਵਾਰ ਸੀ.ਐਮ.ਡੀ. ਦੀ ਚੋਣ ਲਈ ਇੰਟਰਵਿਊ ਰਾਹੀ ਹੋਈ। ਉਹ ਪਾਵਰਕਾਮ ਦੇ ਪਹਿਲੇ ਸੀਐਮਡੀ ਹਨ, ਜੋ ਮੁੱਖ ਇੰਜੀਨੀਅਰ ਤੋਂ ਸਿੱਧੇ ਸੀਐਮਡੀ ਬਣੇ, ਕਿਸੇ ਡਾਇਰੈਕਟਰ ਪਦਵੀਂ ਤੋਂ ਨਹੀਂ।
ਉਨ੍ਹਾਂ ਨੂੰ ਸੰਨ 2018 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਿਯੁਕਤ ਕੀਤਾ। ਦਸੰਬਰ 2021 ਵਿੱਚ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਲੋਂ ਇੱਕ ਸਾਲ ਲਈ ਅਤੇ ਮੌਜੂਦਾ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵਲੋਂ 3 ਵਾਰ ਕਾਰਜਕਾਲ 65 ਸਾਲ ਦੀ ਉਮਰ ਤੱਕ ਵਧਾਇਆ।ਉਹ ਪਹਿਲੇ ਪੰਜਾਬ ਦੇ ਪਹਿਲੇ ਇੰਜੀਨੀਅਰ ਹਨ ਜਿਨ੍ਹਾਂ ਨੇ ਵੱਖ-ਵੱਖ ਰਾਜਸੀ ਧਿਰਾਂ ਨਾਲ ਬਤੌਰ ਸੀਐਮਡੀ ਪਾਵਰਕਾਮ ਸੇਵਾ ਨਿਭਾਈ ਉਨ੍ਹਾਂ ਨੇ ਪਹਿਲਾਂ 6 ਜੂਨ 2018 ਤੋ 5 ਜੂਨ,2020 ਤੱਕ ਦੋ ਸਾਲ ਸੇਵਾ ਨਿਭਾਈ ਅਤੇ ਫਿਰ 23 ਦਿਸੰਬਰ 2021ਤੋਂ 6 ਫਰਵਰੀ,2025 ਤੱਕ ਬਤੌਰ ਸੀਐਮਡੀ ਵਜੋਂ ਪਾਵਰਕਾਮ ਦੀ ਅਗਵਾਈ ਕੀਤੀ। ਉਨ੍ਹਾਂ ਕੁਲ 5 ਸਾਲ ਡੇਢ ਮਹੀਨਾ ਬਤੌਰ ਸੀਐਮਡੀ ਸੇਵਾ ਨਿਭਾਈ।
23 ਦਿਸੰਬਰ,2021 ਤੋਂ ਬਾਅਦ ਇੰਜ਼ ਸਰਾਂ ਨੂੰ ਦੋ ਵੱਖ ਵੱਖ ਸੱਤਾਧਾਰੀ ਪਾਰਟੀਆਂ ਵੱਲੋਂ 3 ਵਾਰੀ ਉਹਨਾਂ ਦੀ ਬਤੌਰ ਸੀਐਮਡੀ ਮਿਆਦ ਵਿੱਚ ਵਾਧਾ ਕੀਤਾ ਗਿਆ। ਇਥੇ ਦਸਿਆ ਜਾਂਦਾ ਹੈ ਕਿ ਉਹਨਾਂ ਸੀਐਮਡੀ ਮਿਆਦ ਵਿੱਚ ਵਾਧੇ ਲਈ ਕਦੇ ਪੰਜਾਬ ਸਰਕਾਰ ਤੱਕ ਪਹੁੰਚ ਨਹੀਂ ਕੀਤੀ, ਸਮੇਂ ਸਮੇਂ ਦੀਆਂ ਪੰਜਾਬ ਸਰਕਾਰਾਂ ਨੇ ਉਨ੍ਹਾਂ ਦੇ ਕੰਮ ਕਾਜ ਅਤੇ ਪੰਜਾਬ ਵਿਚ ਬਿਜਲੀ ਖੇਤਰ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀਆਂ ਸੇਵਾਵਾਂ ਵਧਾਈਆਂ ਗਈਆਂ।
ਇੰਜ਼ ਬਲਦੇਵ ਸਿੰਘ ਸਰਾਂ ਨੇ ਪੰਜਾਬ ਦੇ ਬਿਜਲੀ ਖੇਤਰ ਲਈ ਕਈ ਨਵੇਂ ਮਿੱਲ ਪੱਥਰ ਸਥਾਪਤ ਕੀਤੇ । ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 34 ਸਾਲ ਤੋਂ ਵੱਧ ਸਮਾਂ ਵੱਖ-ਵੱਖ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬਿਤਾਇਆ। ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 19 ਸਾਲ ਉਤਪਾਦਨ,6 ਸਾਲ ਟਰਾਂਸਮਿਸ਼ਨ, ਅਤੇ 8 ਸਾਲ ਵੰਡ ਵਿਚ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਸੇਵਾਵਾਂ ਨਿਭਾਈਆਂ।
ਸਾਲ 2024 ਦੀ ਸ਼ੁਰੂਆਤ ਜੀ.ਵੀ.ਕੇ ਪਾਵਰ ਤੋਂ ਗੋਇੰਦਵਾਲ ਪਾਵਰ ਪਲਾਂਟ ਨੂੰ 1080 ਕਰੋੜ ਰੁਪਏ ਦੀ ਲਾਗਤ ਨਾਲ ਖਰੀਦਣ ਦੇ ਇਤਿਹਾਸਕ ਕਦਮ ਨਾਲ ਹੋਈ। ਭਾਰਤ ਵਿੱਚ ਇੱਕ ਸੂਬਾ ਸਰਕਾਰ ਵਲੋਂ ਇੱਕ ਪ੍ਰਾਈਵੇਟ ਪਾਵਰ ਪਲਾਂਟ ਖਰੀਦਣ ਦੀ ਇਹ ਪਹਿਲੀ ਪਹਿਲਕਦਮੀ ਨੂੰ ਬੂਰ ਪਇਆ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ 'ਤੇ ਰੱਖੇ ਗਏ ਇਸ ਥਰਮਲ ਪਲਾਂਟ ਦਾ ਲੋਡ ਫੈਕਟਰ ਇਸ ਸਾਲ ਦੌਰਾਨ 35 ਪ੍ਰਤੀਸ਼ਤ ਤੋਂ ਵਧਾ ਕੇ 77 ਪ੍ਰਤੀਸ਼ਤ ਕਰ ਦਿੱਤਾ ਗਿਆ, ਜਿਸ ਨਾਲ ਇਸਦੀ ਬਿਜਲੀ ਪੈਦਾਵਾਰ ਸਮਰੱਥਾ ਦੁੱਗਣੀ ਹੋ ਗਈ। ਇਹ 540 ਮੈਗਾਵਾਟ ਥਰਮਲ ਪਲਾਂਟ 2 ਕਰੋੜ ਪ੍ਰਤੀ ਮੈਗਾਵਾਟ ਦੀ ਸਸਤੇ ਦਰ 'ਤੇ ਪ੍ਰਾਪਤ ਕੀਤਾ ਗਿਆ, ਜਿਸ ਨਾਲ ਪੰਜਾਬ ਨੂੰ ਸਾਲਾਨਾ 350 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਣ ਦਾ ਅਨੁਮਾਨ ਹੈ
ਪਛਵਾੜਾ ਕੋਲ ਖਾਣ ਜ਼ੋ ਕਿ ਪਿਛਲੇ 7 ਸਾਲਾਂ ਤੋਂ ਬੰਦ ਪਈ ਸੀ। ਦਸੰਬਰ 2022 ਤੋਂ ਸ਼ੁਰੂ ਕੀਤੀ ਗਈ ਪਛਵਾੜਾ ਕੋਲਾ ਖਾਨ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।, ਜਿਸਦੀ ਲਾਗਤ ਕੋਲ ਇੰਡੀਆ ਲਿਮਟਿਡ ਨਾਲੋਂ 11 ਕਰੋੜ ਪ੍ਰਤੀ 1 ਲੱਖ ਮੀਟ੍ਰਿਕ ਟਨ ਸਸਤਾ ਹਰ ਸਾਲ 70 ਲੱਖ ਮੀਟ੍ਰਿਕ ਟਨ ਕੋਲੇ ਦੀ ਪ੍ਰਾਪਤੀ ਹੋਵੇਗੀ,ਜਿਸ ਨਾਲ ਲਗਭਗ 700 ਕਰੋੜ ਰੁਪਏ ਦੀ ਬੱਚਤ ਹਰ ਸਾਲ ਹੋਵੇਗੀ, ਅਤੇ ਅਜਿਹਾ ਅਗਲੇ 30 ਸਾਲਾਂ ਤੱਕ 700 ਕਰੋੜ ਰੁਪਏ ਦੀ ਬੱਚਤ ਹਰ ਸਾਲ ਹੁੰਦੀ ਰਹੇਗੀ।
ਪਾਵਰਕਾਮ ਨੂੰ ਨੁਕਸਾਨ ਤੋਂ ਲਾਭ ਵਿੱਚ ਲਿਆਂਦਾ – ਸੰਨ 2023-24 ਵਿੱਚ ਪਾਵਰਕਾਮ ਨੂੰ ₹800 ਕਰੋੜ ਦਾ ਲਾਭ ਹੋਇਆ। ਜਦੋਂ ਕਿ ਪਾਵਰਕਾਮ ਨੂੰ ਸੰਨ 2024-25 ਦੇ ਪਹਿਲੇ 6 ਮਹੀਨਿਆਂ (ਸਤੰਬਰ 2024 ਤੱਕ) ₹2685 ਕਰੋੜ ਦਾ ਲਾਭ।
ਬਿਜਲੀ ਖਰੀਦ ਦੀ ਯੋਜਨਾ ਬਿਹਤਰ ਬਣਾਈ, ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਬਿਜਲੀ ਪੈਦਾਵਾਰ ਵਧਾਇਆ, ਹੋਰ ਰਾਜਾਂ ਨਾਲ ਬਿਜਲੀ ਬੈਂਕਿੰਗ ਨੂੰ ਵਧਾਇਆ।ਕਿਸਾਨਾਂ ਨੂੰ ਦਿਨ ਦੌਰਾਨ ਪੂਰੀ ਬਿਜਲੀ ਸਪਲਾਈ ਦਿੱਤੀ, ਬਾਕੀ ਖਪਤਕਾਰਾਂ ਉੱਤੇ ਕੋਈ ਵੀ ਬਿਜਲੀ ਕੱਟ ਨਹੀਂ ਲਗਾਇਆ।
ਕਿਸਾਨਾਂ ਲਈ 3 ਵਾਰ ਵੀ.ਡੀ.ਐਸ. ਸਕੀਮ ਸ਼ੁਰੂ ਕੀਤੀ, ਖੇਤੀਬਾੜੀ ਮੋਟਰਾਂ ਦੀ ਲੋਡ ਵਧਾਉਣ ਲਈ ਅੱਧੀ ਰੇਟ 'ਤੇ ਸਹੂਲਤ। ਸ਼ਾਹਪੁਰ ਕੰਡੀ ਹਾਈਡਲ ਪ੍ਰੋਜੈਕਟ ਦੀ ਨਿਰਮਾਣ ਗਤੀ ਤੇਜ਼ ਕੀਤੀ। 5000 ਮੈਗਾਵਾਟ ਤੋਂ ਵੱਧ ਨਵੇਂ ਬਿਜਲੀ ਖਰੀਦ ਸਮਝੋਤੇ ਸੋਲਰ,ਵਿੰਡ ਪਾਵਰ (Solar, Wind Power ਆਦਿ) ਬਹੁਤ ਹੀ ਸਸਤੇ ਦਰਾਂ 'ਤੇ। ਰੂਫਟਾਪ ਸੋਲਰ ਨੂੰ ਵੀ ਉਤਸ਼ਾਹਿਤ ਕੀਤਾ।
ਪਾਵਰਕਾਮ ਦੀ ਸੇਵਾ ਕਰਦਿਆਂ ਇੰਜ਼ ਸਰਾਂ ਨੇ ਹਮੇਸ਼ਾ ਇਮਾਨਦਾਰੀ ਲਈ ਪਹਿਰਾ ਦਿਤਾ, ਇੰਜ਼ ਬਲਦੇਵ ਸਿੰਘ ਸਰਾਂ ਨੇ ਪਾਵਰਕਾਮ ਵਿੱਚ ਸੇਵਾ ਨਿਭਾਉਂਦਿਆਂ ਹਮੇਸ਼ਾਂ ਪਾਵਰਕਾਮ ਵਿੱਚ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ। ਅਕਤੂਬਰ 2019 ਵਿੱਚ ਪਾਵਰਕਾਮ ਦੇ ਇਤਿਹਾਸ ਵਿੱਚ ਰਿਸ਼ਵਤਖੋਰੀ ਦੇ ਇਕ ਕੇਸ ਵਿੱਚ ਇਕ ਮੁੱਖ ਇੰਜੀਨੀਅਰ ਨੂੰ ਮੁਅੱਤਲ ਕਰ ਦਿਤਾ
ਉਨ੍ਹਾਂ ਦੀਵਾਲੀ ਤੋਹਾਫਿਆਂ ਲੈਣ ਤੋਂ ਹਮੇਸ਼ਾ ਇਨਕਾਰ ਕੀਤਾ,ਇਸ ਲਈ ਇਕ ਲਿਖਤੀ ਸੰਦੇਸ਼ ਦਿਵਾਲੀ ਤਿਉਹਾਰ ਦੇ ਨੇੜੇ ਆਪਣੇ ਘਰ ਦੇ ਗੇਟ ਤੇ ਪ੍ਰਦਰਸ਼ਤ ਕੀਤਾ ਜਾਂਦਾ ਰਿਹਾ ਹੈ,ਜ਼ੋ ਕਿ ਪਾਵਰਕਾਮ ਦੇ ਇਤਿਹਾਸ ਵਿੱਚ ਇਕ ਨਵੀਂ ਪਿਰਤ ਹੈ।
ਪਰੀ ਪਾਰਦਰਸ਼ਤਾ – ਕਿਸੇ ਵੀ ਘੁਟਾਲੇ ਤੋਂ ਬਚਾਅ ਲਈ ਉਨ੍ਹਾਂ ਹਮੇਸ਼ਾ ਪਾਵਰਕਾਮ ਦੀ ਕੰਮਕਾਜ਼ੀ ਵਿੱਚ ਗੈਰ-ਵਾਜ਼ਿਬ ਰਾਜਨੀਤਿਕ ਦਖਲ ਅੰਦਾਜ਼ੀ ਦਾ ਵਿਰੋਧ ਕੀਤਾ। ਇੰਜ਼ ਬਲਦੇਵ ਸਿੰਘ ਸਰਾਂ ਨੇ ਪਾਵਰਕਾਮ ਵਿੱਚ ਕਰਮਚਾਰੀਆਂ ਦੀਆਂ ਬਦਲੀਆਂ ਨੂੰ ਵੱਡੇ ਪੱਧਰ ਤੇ ਸਿਆਸੀ ਪ੍ਰਭਾਵ ਤੋਂ ਦੂਰ ਰੱਖਿਆ।
ਪਿਛਲੇ ਪੋਣੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਸਾਰੇ ਵਿਭਾਗਾਂ ਜਿਨ੍ਹਾਂ ਵਿੱਚ ਕਾਰਪੋਰੇਸ਼ਨ,ਬੋਰਡ ਅਤੇ ਬਾਕੀ ਸਰਕਾਰੀ ਅਦਾਰੇ ਵਿੱਚ 50000 ਦੇ ਕਰੀਬ ਨੋਕਰੀਆ ਦਿਤੀਆਂ ਗਈਆਂ ਹਨ, ਇਕੱਲੇ ਪਾਵਰਕਾਮ ਵੱਲੋਂ 7000 ਤੋਂ ਵੱਧ ਨਵੀਆਂ ਨੌਕਰੀਆਂ ਪੂਰੀ ਪਾਰਦਰਸ਼ਤਾ ਨਾਲ ਦਿਤੀਆਂ ਗਈਆਂ ਹਨ ਜ਼ੋ ਕਿ ਪੰਜਾਬ ਵਿੱਚ ਦਿਤੀਆਂ ਕੁਲ ਨੌਕਰੀਆਂ ਵਿਚੋਂ 7% ਤੋਂ ਵੱਧ ਹੈ, ਅਜਿਹਾ ਬਿਜਲੀ ਖਪਤਕਾਰਾਂ ਨੂੰ ਹੋਰ ਵਧੇਰੇ ਚੰਗੀਆਂ ਖਪਤਕਾਰ ਪੱਖੀ ਸਹੂਲਤਾਂ ਦੇਣ ਲਈ ਕੀਤਾ ਗਿਆ ਹੈ।
ਕਰਮਚਾਰੀਆਂ ਅਤੇ ਜਨਤਾ ਨਾਲ ਚੰਗੇ ਸੰਬੰਧ – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਤਿਹਾਸ ਵਿੱਚ 11500 ਤੋਂ ਵੱਧ ਤਰੱਕੀਆਂ ਦਿੱਤੀਆਂ ਗਈਆਂ । ਪਾਵਰਕਾਮ ਦੇ ਕਰਮਚਾਰੀਆਂ ਦੀਆਂ ਤਰੱਕੀਆਂ ਲਈ ਇਕ ਯੋਜਨਾ ਢੰਗ ਨਾਲ ਕੀਤੀਆਂ ਗਈਆਂ, ਜਿਸ ਨਾਲ ਕਰਮਚਾਰੀ ਨੂੰ ਤਰੱਕੀ ਲਈ ਬੇਲੋੜੀ ਉਡੀਕ ਤੋਂ ਬਚਿਆ ਜਾ ਸਕੇ ਕਰਮਚਾਰੀਆਂ ਦੀਆਂ ਜਾਇਜ਼ ਸਮੱਸਿਆਵਾਂ ਦਾ ਹੱਲ।
ਉਨ੍ਹਾਂ ਹਮੇਸ਼ਾ ਸਮਾਜ ਨੂੰ ਇਮਾਨਦਾਰੀ ਨਾਲ ਵਿਚਰਨ ਲਈ ਪ੍ਰੇਰਿਆ। ਬਿਜਲੀ ਦੀ ਚੋਰੀ ਨੂੰ ਰੋਕਣ ਲਈ ਸਮੇਂ ਸਮੇਂ ਤੇ ਜੋਰਦਾਰ ਮੁਹਿੰਮ ਚਲਾਈਆਂ। ਬਿਜਲੀ ਚੋਰੀ ਵਿੱਚ ਸ਼ਾਮਿਲ ਬਿਜਲੀ ਚੋਰਾਂ ਤੋਂ ਇਲਾਵਾ ਬਿਜਲੀ ਚੋਰੀ ਵਿੱਚ ਸ਼ਾਮਿਲ ਪਾਵਰਕਾਮ ਦੇ ਅਫਸਰਾਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਗਈ
ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਬੱਚਤ ਤੋਂ ਇਲਾਵਾ ਕੁਦਰਤੀ ਸੋਮਾ ਪਾਣੀ ਦੀ ਬਚਤ ਕਰਨ ਲਈ ਵੀ ਲੋਕਾਂ ਨੂੰ ਮੀਟਿੰਗਾਂ ਅਤੇ ਸੋਸ਼ਲ ਮੀਡੀਆ ਰਾਹੀਂ ਜਾਗਰੂਕ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇ।
ਇਸ ਤੋਂ ਇਲਾਵਾ ਉਨ੍ਹਾਂ ਕਈ ਸਮਾਰੋਹਾਂ ਵਿੱਚ ਸਮਾਜ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਸਮਾਜ ਪ੍ਰਤੀ ਆਪਣੇ ਆਪਣੇ ਫਰਜ਼ ਨੂੰ ਵੀ ਸਮਝਣ ਲਈ ਪ੍ਰੇਰਿਆ। ਉਨ੍ਹਾਂ ਹਮੇਸ਼ਾ ਸਮਾਜ ਅਤੇ ਪਾਵਰਕਾਮ ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਰਿਸ਼ਵਤ ਖੋਰੀ ਵਿਰੁਧ ਖੜਨ ਅਤੇ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਇਕ ਨਰੋਏ ਸਮਾਜ ਨੂੰ ਸਿਰਜਣ ਲਈ ਹਮੇਸ਼ਾ ਯਤਨਸ਼ੀਲ ਕਰਨ ਲਈ ਪ੍ਰੇਰਿਤ ਕੀਤਾ।
ਪਾਠਕਾਂ ਨਾਲ ਇਕ ਦਿਲਚਸਪ ਤੱਥ ਸਾਂਝਾ ਕੀਤਾ ਜਾ ਰਿਹਾ ਹਾਂ,ਸਮੇਂ-ਸਮੇਂ ਦੀਆਂ ਪੰਜਾਬ ਸਰਕਾਰਾਂ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ/ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਦੀਆਂ ਸੇਵਾਵਾਂ ਲਈ ਦਿਤੀਆਂ ਮਿਆਦਾਂ ਪੂਰੀਆਂ ਹੋਣ ਉਪਰੰਤ ਬਹੁਤ ਠੰਡਾ ਵਿਵਹਾਰ ਕੀਤਾ ਜਾਂਦਾ ਸੀ,ਕਈ ਵਾਰ ਤਾਂ ਅਜਿਹੇ ਹਾਲਾਤ ਪੈਦਾ ਕਰ ਦਿਤੇ ਜਾਂਦੇ ਸਨ, ਕਿ ਅਦਾਰੇ ਦੇ ਰਹਿ ਚੁੱਕੇ ਮੁੱਖੀ ਨੂੰ ਸਮਾਜ ਵਿਚ ਵਿਚਰਨਾ ਸੋਖਾ ਨਹੀਂ ਸੀ ਹੁੰਦਾ। ਕੁਝ ਇਕ ਸਥਿਤੀਆਂ ਵਿੱਚ ਅਦਾਰੇ ਦੇ ਮੁਖੀ ਨੂੰ ਪਤਾ ਹੀ ਨਹੀਂ ਚਲਦਾ ਸੀ ਕਿ ਉਹ ਅਦਾਰੇ ਦੇ ਮੁਖੀ ਹਨ ਜਾਂ ਨਹੀਂ। ਸਰਕਾਰਾਂ ਅਦਾਰੇ ਦੇ ਮੁੱਖੀਆਂ ਨੂੰ ਆਪਣੇ ਸਿਆਸੀ ਰੋਟੀਆਂ ਸੇਕਣ ਲਈ ਵਰਤਦੇ ਰਹਿੰਦੇ ਸਨ।
ਇੰਜ਼ ਬਲਦੇਵ ਸਿੰਘ ਸਰਾਂ ਨੂੰ 65 ਸਾਲ ਦੀ ਉਮਰ ਪੂਰੀ ਹੋਣ ਤੇ ਪਾਵਰਕਾਮ ਦੇ ਡਾਇਰੈਕਟਰ, ਵਿਭਾਗਾਂ ਦੇ ਮੁਖੀਆਂ, ਅਧਿਕਾਰੀਆਂ, ਅਫਸਰਾਂ, ਮੁਲਾਜ਼ਮ ਜਥੇਬੰਦੀਆਂ ਵੱਲੋਂ ਬਹੁਤ ਗਰਮਜੋਸ਼ੀ ਨਾਲ ਵਿਦਾਇਗੀ ਪਾਰਟੀਆਂ ਦਿਤੀਆਂ ਗਈਆਂ ਜਿਸ ਦਾ ਸਿਲਸਿਲਾ ਤਿੰਨ ਦਿਨ ਚਲਦਾ ਰਿਹਾ। ਮੁਲਾਜ਼ਮ ਵਰਗ ਨੇ ਵੀ ਨਿੱਜੀ ਪੱਧਰ ਤੇ ਗੁਲਦਸਤੇ ਭੇਂਟ ਕਰਕੇ ਆਪਣੀਆਂ ਭਾਵਨਾਵਾਂ ਨਾਲ ਆਪਣਾ ਪਿਆਰ ਅਤੇ ਸਤਿਕਾਰ ਸਾਂਝਾਂ ਕੀਤਾ। ਪਾਵਰਕਾਮ ਦਾ ਇਕ ਕਰਮਚਾਰੀ ਇੰਜ਼ ਸਰਾਂ ਦੀ ਵਿਦਾਇਗੀ ਮੌਕੇ ਕੇਕ ਲੈਕੇ ਆਇਆ ਅਤੇ ਭਾਵਕ ਹੋਕੇ ਉਨ੍ਹਾਂ ਨੂੰ ਕੁਝ ਸਾਲ ਹੋਰ ਬਤੌਰ ਸੀਐਮਡੀ ਵਜੋਂ ਸੇਵਾਵਾਂ ਦੇਣ ਲਈ ਭਾਵੁਕ ਵੀ ਹੋ ਗਿਆ। ਇੰਜ਼ ਬਲਦੇਵ ਸਿੰਘ ਸਰਾਂ ਸੰਨ 1990 ਤੋਂ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨਾਲ ਸਰਗਰਮੀ ਨਾਲ ਕੰਮ ਕਰਦੇ ਰਹੇ। ਇੰਜ਼ ਸਰਾਂ ਸਾਲ 2012 ਤੋਂ 2017 ਦੌਰਾਨ ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਦੋ ਵਾਰ ਪ੍ਰਧਾਨ ਰਹੇ ਅਤੇ ਇੰਜੀਨੀਅਰ ਵਰਗ ਦੇ ਹਿਤਾਂ ਲਈ ਹਮੇਸ਼ਾ ਸੰਘਰਸ਼ ਜਾਰੀ ਰਖਿਆ।
ਉਨ੍ਹਾਂ ਨੇ ਬਿਜਲੀ ਦੇ ਤਿੰਨੋਂ ਖੇਤਰਾਂ ਦਾ ਚੰਗਾ ਤਜ਼ਰਬਾ ਹੈ, ਨਤੀਜੇ ਵਜੋਂ ਉਨ੍ਹਾਂ ਨੇ ਬਤੌਰ ਸੀ.ਐਮ.ਡੀ. ਪੰਜਾਬ ਨੂੰ ਬਿਜਲੀ ਦੇ ਖੇਤਰ ਵਿੱਚ ਸਿਖਰਾਂ ਤੇ ਲਿਜਾਉਣ ਲਈ ਬਹੁਤ ਅਹਿਮ ਯੋਗਦਾਨ ਪਾਇਆ ਹੈ। ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ, ਬਿਜਲੀ ਦੇ ਸੰਚਾਲਨ ਅਤੇ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਨੂੰ ਸਸਤੀ ਅਤੇ ਨਿਰਵਿਘਨ ਬਿਜਲੀ ਸਪਲਾਈ ਲਈ ਠੋਸ ਯਤਨ ਕੀਤੇ।
ਇੰਜ਼ ਬਲਦੇਵ ਸਿੰਘ ਸਰਾਂ ਦੀ ਅਗਵਾਈ ਵਿੱਚ ਪੰਜਾਬ ਨੇ ਬਿਜਲੀ ਖੇਤਰ ਵਿੱਚ ਮੁੱਖ ਪ੍ਰਾਪਤੀਆਂ ਵਿੱਚ ਦਿੱਲੀ ਤੋਂ ਬਾਅਦ ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ ਜਿਥੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਦਿਤੀ ਜਾ ਰਹੀ ਹੈ ਅਤੇ 90,% ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।