ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਲ ਤੇ ਸੜਕ ਕੰਮਾਂ ਲਈ 239 ਕਰੋੜ ਦੀ ਰਕਮ ਨੂੰ ਦਿੱਤੀ ਮਨਜੂਰੀ
ਚੰਡੀਗੜ੍ਹ, 9 ਫਰਵਰੀ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਰਾਇਣਗੜ੍ਹ, ਸਢੌਰਾ, ਆਦਮਪੁਰ ਚੋਣ ਖੇਤਰ ਦੀ ਸੜਕਾਂ, ਚਰਖੀ ਦਾਦਰੀ ਜਿਲ੍ਹੇ ਦੇ ਪਾਟੂਵਾਸ ਪਿੰਡ ਵਿਚ ਜਲ ਕੰਮਾਂ, ਕਰਨਾਲ ਜਿਲ੍ਹੇ ਦੇ ਘੋਗਰਾਪੁਰ ਵਿਚ ਕੈਥਲ ਰੋਡ ਤੋਂ ਮੁਨਕ ਰੋਡ ਤੱਕ ਵੇਸਟਰਨ ਬਾਈਪਾਸ ਦੇ ਨਿਰਮਾਣ ਅਤੇ ਪਾਣੀਪਤ-ਸਫੀਦੋਂ-ਜੀਂਦ ਸੜਕ ਦੇ ਵਿਕਾਸ ਕੰਮਾਂ ਲਈ 239 ਕਰੋੜ 35 ਲੱਖ ਰੁਪਏ ਤੋਂ ਵੱਧ ਦੀ ਰਕਮ ਨੂੰ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਯਮੁਨਾਨਗਰ ਜਿਲ੍ਹੇ ਦੇ ਸਢੌਰਾ ਚੋਣ ਖੇਤਰ ਅਤੇ ਅੰਬਾਲਾ ਜਿਲ੍ਹੇ ਦੇ ਨਰਾਇਣਗੜ੍ਹ ਚੋਣ ਖੇਤਰ ਵਿਚ ਐਸਸੀਐਸਪੀ ਯੋਜਨਾ ਤਹਿਤ 12 ਵੱਖ-ਵੱਖ ਸੜਕਾਂ ਦੇ ਨਿਰਮਾਣ ਲਈ 903.18 ਲੱਖ ਰੁਪਏ (ਅੰਦਾਜਾ ਲਾਗਤ) ਦੀ ਰਕਮ ਨੂੰ ਮੰਜੂਰੀ ਦਿੱਤੀ ਹੈ।
ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਨੇ ਕਰਨਾਲ ਜਿਲ੍ਹੇ ਦੇ ਘੋਗਰੀਪੁਰ ਵਿਚ ਕੈਥਲ ਰੋਡ ਵਿਚ ਮੁਨਕ ਰੋਡ ਤੱਕ 6.180 ਤੋਂ 11.100 ਕਿਲੋਮੀਟਰ ਤੱਕ ਵੇਸਟਰਨ ਬਾਈਪਾਸ ਦੇ ਨਿਰਮਾਣ ਕੰਮ ਲਈ 3736.30 ਲੱਖ ਰੁਪਏ (ਸੋਧ ਲਾਗਤ) ਰਕਮ ਦੀ ਪ੍ਰਸਾਸ਼ਨਿਕ ਮੰਜੂਰੀ ਦਿੱਤੀ। ਇਸ ਤੋਂ ਇਲਾਵਾ, ਪਾਣੀਪਤ-ਸਫੀਦੋਂ-ਜੀਂਦ ਸੜਕ (ਐਚਐਚ-14) 'ਤੇ ਪਾਣੀਪਤ ਤੋਂ ਸਫੀਦੋਂ ਤੱਕ 4 ਲੇਣ ਬਨਾਉਣ ਅਤੇ ਸਫੀਦੋਂ ਤੋਂ ਜੀਂਦ ਤੱਕ 10 ਮੀਟਰ ਚੌੜਾ ਕਰਨ ਲਈ 184.44 ਕਰੋੜ ਦੀ ਰਕਮ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।
ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਚਰਖੀ ਦਾਦਰੀ ਜਿਲ੍ਹੇ ਦੇ ਪਾਟੂਵਾਸ ਪਿੰਡ ਵਿਚ ਗ੍ਰਾਮੀਣ ਜਲ੍ਹ ਸਪਲਾਈ ਸੰਵਰਧਨ ਪ੍ਰੋਗਰਾਮ ਤਹਿਤ ਜਲ੍ਹ ਕੰਮਾਂ ਦਾ ਨਵੀਨੀਕਰਣ ਅਤੇ ਡੀਆਈ ਪਾਇਪ ਲਾਇਨ ਵਿਛਾਉਣ ਲਈ 405.88 ਲੱਖ ਰੁਪਏ ਦੀ ਰਕਮ ਦੀ ਮੰਜੂਰੀ ਪ੍ਰਦਾਨ ਕੀਤੀ ਹੈ। ਜਿਸ ਵਿਚ ਜਲ੍ਹ ਸਟੋਰੇਜ ਟੈਂਕ ਦਾ ਮਜਬੂਤੀਕਰਣ, 3 ਫਿਲਟਰ ਬੇਡ ਦਾ ਨਿਰਮਾਣ, 1 ਸਾਫ ਪਾਣੀ ਦੀ ਟੰਕੀ ਦਾ ਨਿਰਮਾਣ, ਮੌਜੂਦਾ ਜਲ੍ਹ ਕੰਮਾਂ ਦੀ ਮੁਰੰਮਤ ਅਤੇ ਅੰਦੂਰਣੀ ਵੰਡ ਪ੍ਰਣਾਲੀ ਵਿਛਾਉਣਾ ਦੇ ਕੰਮ ਕੀਤੇ ਜਾਣਗੇ।
ਬੁਲਾਰੇ ਨੇ ਦਸਿਆ ਕਿ ਇਸ ਤੋਂ ਇਲਾਵਾ, ਹਿਸਾਰ ਜਿਲ੍ਹੇ ਦੇ ਆਦਮਪੁਰ ਚੋਣ ਖੇਤਰ ਦੇ ਤਹਿਤ ਵੱਖ-ਵੱਖ 4 ਸੜਕਾਂ ਦੀ ਵਿਸ਼ੇਸ਼ ਮੁਰੰਮਤ/ਸੁਧਾਰ ਪ੍ਰਦਾਨ ਕਰਨ ਲਈ 445.65 ਲੱਖ ਰੁਪਏ (ਅੰਦਾਜਾ ਲਾਗਤ) ਦੀ ਰਕਮ ਨੂੰ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇੰਨ੍ਹਾਂ ਸੜਕਾਂ ਵਿਚ ਚੂਲੀ ਖੁਰਦ ਤੋਂ ਮੇਹਰਾਣਾ ਤੱਕ ਰਾਜ ਸੀਮਾ ਤੱਕ ਵਿਸ਼ੇਸ਼ ਮੁਰੰਮਤ 92.11 ਲੱਖ ਰੁਪਏ, ਮੋਹਬਤਪੁਰ ਤੋਂ ਸ਼ਿਵਾਲਿਕ ਮੰਦਿਰ ਤੱਕ ਸੜਕ ਦਾ ਸੁੰਦਰੀਕਰਣ 241.95 ਲੱਖ ਰੁਪਏ, ਚੂਲੀ ਖੁਰਦ ਤੋਂ ਵੀਰਨ ਤੱਕ ਸਟੇਟ ਬੋਡਰ ਤੱਕ ਸੜਕ ਦੀ ਵਿਸ਼ੇਸ਼ ਮੁਰੰਮਤ 86.94 ਲੱਖ ਰੁਪਏ ਅਤੇ 24.65 ਲੱਖ ਰੁਪਏ ਤੋਂ ਉੱਪ ਸਹਿਤ ਕੇਂਦਰ ਢਾਂਣੀ ਮੋਹਬਤਪੁਰ ਰੋਡ ਦੀ ਵਿਸ਼ੇਸ਼ ਮੁਰੰਮਤ ਕੀਤੀ ਜਾਵੇਗੀ।
ਪੂਰਵੀ ਗੋਹਾਨਾ ਤੇ ਬਹਾਦੁਰਗੜ੍ਹ ਜੋਨ ਵਿਚ ਸਾਈਬ ਅਪਰਾਧ ਪੁਲਿਸ ਸਟੇਸ਼ਨਾਂ ਦੇ ਨਿਰਮਾਣ ਨੂੰ ਮਿਲੀ ਮੰਜੂਰੀ
ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਨੀਪਤ ਕਮਿਸ਼ਨਰ ਲਈ ਪੂਰਵੀ ਗੋਹਾਨਾ ਜੋਨ ਅਤੇ ਝੱਜਰ ਕਮਿਸ਼ਨਰੇਟ ਲਈ ਬਹਾਦੁਰਗੜ੍ਹ ਜੋਨ ਵਿਚ ਸਾਈਬਰ ਅਪਰਾਧ ਪੁਲਿਸ ਸਟੇਸ਼ਨਾਂ ਦਾ ਨਿਰਮਾਣ ਲਈ ਮੰਜੂਰੀ ਪ੍ਰਦਾਨ ਕੀਤੀ। ਇੰਨ੍ਹਾਂ ਸਾਈਬਰ ਅਪਰਾਧ ਪੁਲਿਸ ਸਟੇਸ਼ਨਾਂ ਵਿਚ ਇੰਸਪੈਕਟਰ ਪੁਰਸ਼ 4 ਤੇ ਮਹਿਲਾ 1, ਏਐਸਆਈ ਪੁਰਸ਼ 5 ਤੇ ਮਹਿਲਾ 1, ਏਐਸਆਈ ਪੁਰਸ਼ 3 ਤੇ ਮਹਿਲਾ 1, ਐਸਸੀ ਪੁਰਸ਼ 8 ਤੇ ਮਹਿਲਾ 2, ਕਾਂਸਟੇਬਲ ਪੁਰਸ਼ 10 ਤੇ ਮਹਿਲਾ 5, ਸਿਸਟਮ ਵਿਸ਼ਲੇਸ਼ਕ 1, ਡੇਟਾ ਵਿਸ਼ਲੇਸ਼ਕ 1, ਰਸੋਈਆਂ 2, ਡਬਲਿਯੂ/ਸੀ 1 ਅਤੇ ਸਵੀਪਰ 1 ਮੰਜੂਰ ਮੈਨਪਾਵਰ ਹੋਵੇਗੀ। ਇਸ ਨਾਲ ਪ੍ਰਸਤਾਵਿਤ ਅਹੁਦਿਆਂ ਦੇ ਤਨਖਾਹ ਲਈ ਰਾਜ ਦੇ ਖਜਾਨੇ 'ਤੇ ਪ੍ਰਤੀ ਸਾਲ 8,89,50,906 ਰੁਪਏ ਦਾ ਵੱਧ ਵਿੱਤੀ ਭਾਰ ਪਵੇਗਾ।