ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਤਿਆਰੀਆਂ ਅਰੰਭ ਕਰ ਦਿੱਤੀਆਂ ਗਈਆਂ ਹਨ। 2025 ਦੀ ਵਿਸਾਖੀ ’ਤੇ ਉਸ ਖੰਡੇ ਨਾਲ ਅ੍ਰੰਮਿਤ ਸੰਚਾਰ ਕਰਵਾਏ ਜਾਣਗੇ, ਜਿਸ ਨਾਲ ਦਸਮ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਕੀਤੀ ਸੀ। ਇਹ ਜਾਣਕਾਰੀ ਧਾਮੀ ਨੇ ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਗੁਰਜੀਤ ਸਿੰਘ ਪੰਧੇਰਖੇੜੀ ਦੇ ਗ੍ਰਹਿ ਵਿਖੇ ਪਰਿਵਾਰ ਵੱਲੋਂ ਕਰਵਾਏ ਧਾਰਮਿਕ ਸਮਾਗਮ ’ਚ ਉਚੇਚੇ ਤੌਰ 'ਤੇ ਸ਼ਾਮਲ ਹੋਣ ਮਗਰੋਂ ਦਿੱਤੀ। ਧਾਮੀ ਨੂੰ ਪੱਤਰਕਾਰਾਂ ਨੇ ਇਹ ਵੀ ਸਵਾਲ ਕੀਤਾ ਕਿ ਉਹ ਸ਼ਖ਼ਸੀਅਤ ਕਿਹੜੀ ਹੋਵੇਗੀ ਜੋ ਦਸਮ ਪਾਤਸ਼ਾਹ ਦੇ ਖੰਡੇ ਨਾਲ ਅੰਮ੍ਰਿਤ ਸੰਚਾਰ ਕਰਵਾਏਗੀ ਤਾਂ ਉਨ੍ਹਾਂ ਕਿਹਾ ਕਿ ਦਸਮੇਸ ਪਿਤਾ ਆਪ ਹੀ ਅਜਿਹੀ ਸ਼ਖ਼ਸੀਅਤ ਪ੍ਰਗਟ ਕਰਦੇ ਹਨ। ਇਸ ਮੌਕੇ ਹਾਜ਼ਰ ਅਕਾਲੀ ਜਥੇਦਾਰਾਂ ਵਲੋਂ ਜਥੇਦਾਰ ਧਾਮੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਹੂ-ਬ-ਹੂ ਲਾਗੂ ਕਰਨ ਕਿ ਅਪੀਲ ਕੀਤੀ ਤਾਂ ਕਿ ਅਕਾਲੀ ਵਰਕਰਾਂ ਦੀ ਦੁਬਿਧਾ ਦੂਰ ਹੋ ਸਕੇ। ਸਮਾਗਮ ਦੌਰਾਨ ਧਾਮੀ ਦਾ ਪੰਧੇਰਖੇੜੀ ਤੇ ਤੇ ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ ਨੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨਮਾਜਰਾ, ਜਥੇ. ਹਰਪਾਲ ਸਿੰਘ ਜੱਲਾ, ਇੰਜ. ਜਗਦੇਵ ਸਿੰਘ ਬੋਪਾਰਾਏ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ , ਪ੍ਰਧਾਨ ਸੰਜੀਵ ਪੁਰੀ, ਸਰਦਾਰ ਅਮਰਦਲਜੀਤ ਸਿੰਘ ਫੂਲਕਾ , ਸਰਕਲ ਜਥੇ: ਜਗਜੀਤ ਸਿੰਘ ਦੌਲਤਪੁਰ, ਪ੍ਰਿਤਪਾਲ ਸਿੰਘ ਝਮਟ, ਜਥੇ: ਹਰਪਾਲ ਸਿੰਘ ਲਹਿਲ, ਜਗਦੀਪ ਸਿੰਘ ਲਹਿਲ, ਸਿਵਰਾਜ ਸਿੰਘ ਜੱਲਾ, ਜਗਦੇਵ ਸਿੰਘ ਦੋਬੁਰਜੀ , ਸਰਨਦੀਪ ਸਿੰਘ ਸਨੀ ਕੈਨੇਡਾ , ਰਾਜਵੰਤ ਸਿੰਘ ਧੌਲ ਖੁਰਦ, ਮਨਦੀਪ ਸਿੰਘ ਚਾਪੜਾ, ਪ੍ਰਧਾਨ ਨਿਰਮਲ ਸਿੰਘ, ਜਥੇ: ਜੋਰਾ ਸਿੰਘ, ਸਾਬਕਾ ਸਰਪੰਚ ਹਰਮਿੰਦਰ ਸਿੰਘ ਜਰਗ, ਸੋਹਣ ਸਿੰਘ ਭੰਗੂ, ਪ੍ਰਧਾਨ ਜਗਦੇਵ ਸਿੰਘ ਜਰਗ ਹਾਜ਼ਰ ਸਨ।
Get all latest content delivered to your email a few times a month.