ਤਾਜਾ ਖਬਰਾਂ
ਚੰਡੀਗੜ੍ਹ - ਦਿੱਲੀ ਵਿਧਾਨਸਭਾ ਚੋਣ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਟਾਰ ਪ੍ਰਸਾਸ਼ਕ ਵਜੋ ਲਗਾਤਾਰ ਜਨਸਭਾਵਾਂ ਨੂੰ ਸੰਬੋਧਿਤ ਕਰ ਰਹੇ ਹਨ। ਮੁੱਖ ਮੰਤਰੀ ਨੇ ਐਤਵਾਰ ਨੂੰ ਦਿੱਲੀ ਦੇ ਮੁਡਕਾ ਤੋਂ ਭਾਜਪਾ ਉਮੀਦਵਾਰ ਗਰੇਂਜਰ ਦਰਾਲ ਦੇ ਸਮਰਥਨ ਵਿਚ ਰਾਣੀਖੇੜਾ ਅਤੇ ਸੁਲਤਾਨਪੁਰ ਮਾਜਰਾ ਤੋਂ ਕਰਮ ਸਿੰਘ ਕਰਮਾ ਦੇ ਲਈ ਸੁਲਤਾਨਪੁਰੀ ਵਿਚ ਦੋ ਜਨਸਭਾਵਾਂ ਨੂੰ ਸੰਬੋਧਿਤ ਕੀਤਾ। ਦੋਵਾਂ ਹੀ ਜਨਸਭਾਵਾਂ ਵਿਚ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੁਨਣ ਲਈ ਵੱਡੀ ਗਿਣਤੀ ਵਿਚ ਜਨਸਮੂਹ ਉਮੜਿਆ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਨਸਭਾਵਾਂ ਵਿਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ 5 ਫਰਵਰੀ ਨੂੰ ਅਸੀਂ ਦਿੱਲੀ ਦੇ ਭਾਗ ਦਾ ਫੈਸਲਾ ਕਰਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਘੱਟ ਸਮੇਂ ਦੇ ਅੰਦਰ ਅਸੀਂ ਵੱਧ ਕੰਮ ਕਰਨਾ ਹੈ। ਮੈਂ ਪਿਛਲੇ 15 ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿਚ ਹਾਂ, ਦਿੱਲੀ ਦੇ ਲੋਕਾਂ ਵਿਚ ਜੋ ਉਤਸਾਹ ਹੈ ਉਸ ਨੂੰ ਦੇਖਦੇ ਹੋਏ ਸਪਸ਼ਟ ਹੈ ਕਿ ਅੱਠ ਫਰਵਰੀ ਨੂੰ ਦਿੱਲੀ ਵਿਚ ਕਮਲ ਖਿਲੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨੀਤੀਆਂ ਨੂੰ ਹਰਿਆਣਾ ਦੀ ਤਰਜ 'ਤੇ ਦਿੱਲੀ ਵਿਚ ਵੀ ਲਾਗੂ ਕੀਤਾ ਜਾਵੇਗਾ, ਜਿਸ ਨਾਲ ਜਨਮਾਨਸ ਦੇ ਜੀਵਨ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।
ਨਾਇਬ ਸਿੰਘ ਸੈਣੀ ਨੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਲਈ ਆਪਦਾ ਬਣ ਚੁੱਕੀ ਹੈ। ਅਰਵਿੰਦ ਕੇਜਰੀਵਾਲ ਨੇ 10 ਸਾਲਾਂ ਤੱਕ ਦਿੱਲੀ ਦੇ ਹਰ ਵਰਗ ਦੇ ਲੋਕਾਂ ਨੂੰ ਪ੍ਰਤਾੜਿਤ ਕਰਨ ਦਾ ਕੰਮ ਕੀਤਾ ਹੈ। ਕੇਜਰੀਵਾਲ ਨੇ ਜਨਤਾ ਨੂੰ ਝੂਠ ਬੋਲਣ ਤੋਂ ਇਲਾਵਾ ਕੁੱਝ ਨਹੀਂ ਕੀਤਾ। ਕੇਜਰੀਵਾਲ ਨੈ ਦਿੱਲੀ ਨੂੰ ਸਾਫ ਪਾਣੀ ਦੇਣ ਦਾ ਵਾਦਾ ਕੀਤਾ ਸੀ, ਉਨ੍ਹਾਂ ਨੇ ਤਾਂ ਯਮੁਨਾ ਨੂੰ ਸਾਫ ਕਰਨ ਦੀ ਗੱਲ ਕਹੀ ਸੀ, ਪਰ 2025 ਆ ਗਿਆ ਅਤੇ ਯਮੁਨਾ ਦੀ ਹਾਲਤ ਉਸ ਤੋਂ ਵੀ ਬੂਰੀ ਹੋ ਗਈ ਹੈ।
ਝੂਠ ਦੀ ਪੋਲ ਖੋਲਣ ਦੇ ਲਈ ਮੈਂ ਖੁਦ ਪਿੱਤਾ ਯਮੁਨਾ ਦਾ ਪਾਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਯਮੁਨਾ ਦੇ ਪਾਣੀ ਨੂੰ ਲੈ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠ ਬੋਲ ਕੇ ਆਪਣੇ ਫਾਇਦੇ ਲਈ ਕੁੱਝ ਵੀ ਕਰ ਸਕਦਾ ਹੈ। ਮੈਂ ਯਮੁਨਾ ਦੇ ਪੱਲਾ ਪਿੰਡ ਸਥਿਤ ਘਾਟ 'ਤੇ ਗਿਆ ਅਤੇ ਉੱਥੇ ਜਾ ਮੈਂ ਖੁਦ ਯਮੁਨਾ ਦਾ ਪਾਣੀ ਪਿੱਤਾ ਤਾਂ ਜੋ ਲੋਕਾਂ ਦਾ ਡਰ ਨਿਕਲ ਜਾਵੇ। ਮੈਂ ਉੱਥੋਂ ਪਾਣੀ ਲੈ ਕੇ ਆਇਆ ਹਾਂ, ਜਿੱਥੋਂ ਹਰਿਆਣਾ ਦਿੱਲੀ ਨੂੰ ਪਾਣੀ ਦਿੰਦਾ ਹੈ ਅਤੇ ਜਿੱਥੋਂ ਕੇਜਰੀਵਾਲ ਦਿੱਲੀ ਨੂੰ ਪਾਣੀ ਦੇ ਰਿਹਾ ਹੈ, ਮੈਂ ਉਸ ਸਥਾਨ ਦੇ ਉੱਪਰ ਗਿਆ ਉੱਥੋਂ ਪਾਣੀ ਭਰਿਆ ਅਤੇ ਦੋਵਾਂ ਪਾਣੀ ਦੇ ਅੰਦਰ ਜਮੀਨ ਆਸਮਾਨ ਦਾ ਅੰਦਰ ਹੈ ।
Get all latest content delivered to your email a few times a month.