IMG-LOGO
ਹੋਮ ਹਰਿਆਣਾ: ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਵਿਚ ਜੁਟੀ ਸਰਕਾਰ - ਮਹਿਲਾ ਅਤੇ...

ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਵਿਚ ਜੁਟੀ ਸਰਕਾਰ - ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ

Admin User - Feb 03, 2025 08:39 AM
IMG

ਚੰਡੀਗੜ੍ਹ, - ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਮੰਤਰੀ  ਸ਼ਰੂਤੀ ਚੌਧਰੀ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਤੇ ਮੁੱਖ ਮੰਤਰੀ  ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮਹਿਲਾਵਾਂ ਦੀ ਸੁਰੱਖਿਆ, ਸ਼ਸ਼ਕਤੀਕਰਣ ਤੇ ਸਵਾਵਲੰਬਨ ਲਈ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਅਤੇ ਮੁੱਖ ਮੰਤਰੀ ਸੁਰਗਵਾਸੀ ਚੌਧਰੀ ਬੰਸੀ ਲਾਲ ਨੇ ਕਰੀਬ ਦੋ ਦਿਹਾਕੇ ਪਹਿਲਾਂ ਉਨ੍ਹਾਂ ਦੇ ਪਿਤਾ ਦੇ ਦੈਹਾਂਤ ਦੇ ਬਾਅਦ ਸਿਰਫ 'ਤੇ ਪੱਗ ਰੱਖ ਕੇ ਮਹਿਲਾ ਸ਼ਸ਼ਕਤੀਕਰਣ ਦਾ ਸੰਦੇਸ਼ ਦਿੱਤਾ ਸੀ, ਉਹ ਅੱਜ ਕਾਰਗਰ ਸਾਬਤ ਹੋ ਰਿਹਾ ਹੈ। ਕੁੜੀਆਂ ਖੇਡਾਂ ਵਿਚ ਕੌਮਾਂਤਰੀ ਪੱਧਰ 'ਤੇ ਗੋਲਡ ਮੈਡਲ ਲੈ ਕੇ ਆਉਂਦੀ ਹੈ ਤਾਂ ਉਨ੍ਹਾਂ ਦਾ ਸਨਮਾਨ ਵੀ ਪੱਗ ਪਹਿਨ ਕੇ ਕਰਦੇ ਹਨ।



          ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਨੇ ਭਿਵਾਨੀ ਵਿਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਥਾਨਕ ਭੀਮ ਖੇਡ ਪਰਿਸਰ ਵਿਚ ਪ੍ਰਬੰਧਿਤ ਬਸੰਤ ਪੰਚਮੀ ਮਹੋਤਸਵ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੀ ਸੀ।



          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਦਾ ਹਰਿਆਣਾ ਨਾਲ ਵਿਸ਼ੇਸ਼ ਪਿਆਰ ਤੇ ਲਗਾਵ ਹੈ। ਇਸ ਦਾ ਉਦਾਹਰਣ ਬੇਟੀ ਬਚਾਓ-ਬੇਟੀ ਪੜਾਓ ਕੌਮੀ ਮੁਹਿੰਮ ਹੈ ਜਿਸ ਦੀ ਸ਼ੁਰੂਆਤ ਪਾਣੀਪਤ ਦੀ ਇਤਿਹਾਸਕ ਧਰਤੀ ਤੋਂ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਦਾਦਾ ਸੁਰਗਵਾਸੀ ਚੌਧਰੀ ਬੰਸੀਲਾਲ ਦੇ ਸਪਨੇ ਨੂੰ ਸਾਕਾਰ ਕਰ ਰਹੀ ਹੈ। ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਲਈ ਉਨ੍ਹਾਂ ਦੇ ਦਾਦਾ ਦੀ ਦੂਰਗਾਮੀ ਸੋਚ ਸੀ। ਉਨ੍ਹਾਂ ਨੇ ਕਿਹਾ ਕਿ ਲਗਭਗ ਦੋ ਦਿਹਾਕੇ ਪਹਿਲਾਂ ਉਨ੍ਹਾਂ ਦੇ ਪਿਤਾ ਦਾ ਦੁਰਘਟਨਾ ਵਿਚ ਦੇਹਾਂਤ ਹੋਇਆ ਤਾਂ ਸਮਾਜਿਕ ਰੂੜੀਵਾਦੀ ਪ੍ਰਥਾ ਨੂੰ ਤੋੜਦੇ ਹੋਏ ਮੈਨੂੰ ਪੱਗ ਪਹਿਨਾ ਕੇ ਸਮੂਹਿਕ ਫੈਸਲਾ ਕੀਤਾ ਸੀ। ਅੱਜ ਮੌਜੂਦਾ ਸਮਾਜ ਵਿਚ ਚੌਧਰੀ ਬੰਸੀ ਲਾਲ ਦਾ ਫੈਸਲਾ ਸਾਰਥਕ ਸਾਬਤ ਹੋਇਆ।



          ਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੇਟੀ ਨੂੰ ਸਵਾਵਲੰਬੀ ਤੇ ਸ਼ਸ਼ਕਤ ਬਨਾਉਣ ਲਈ ਸਾਰਿਆਂ ਨੂੰ ਸਮੂਹਿਕ ਯਤਨ ਕਰਨੇ ਹੋਣਗੇ। ਬੇਟੀਆਂ ਕਿਸੇ ਵੀ ਖੇਤਰ ਵਿਚ ਬੇਟਿਆਂ ਤੋਂ ਘੱਟ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦੋਂ ਆਪਣਾ ਸੰਬੋਧਨ ਸ਼ੁਰੂ ਕਰਦੇ ਹਨ ਤਾਂ ਭਾਰਤ ਮਾਤਾ ਦੀ ਜੈ ਦਾ ਨਾਰਾ ਲਗਾਉਂਦੇ ਹਨ। ਜਿੱਥੇ ਮਾਂ ਦੁਰਗਾ, ਸਰਸਵਤੀ, ਮਾਂ ਕਾਲੀ ਦੀ ਪੂਜਾ ਹੁੰਦੀ ਹੈ,  ਉੱਥੇ ਨਾਰੀ ਸ਼ਕਤੀ ਕਮਜੋਰ ਨਹੀਂ ਹੋ ਸਕਦੀ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਊਹ ਜਿਮੇਵਾਰੀ ਤੇ ਇਮਾਨਦਾਰੀ ਨਾਲ ਮਹਿਲਾਵਾਂ ਦੇ ਹਿੱਤ ਵਿਚ ਕੰਮ ਕਰਨ ਤਾਂ ਜੋ ਵਿਭਾਗ ਦੀ ਯੋਜਨਾਵਾਂ ਦਾ ਲਾਭ ਮਿਲੇ ਕਸੇ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਤੇ ਬੱਚਿਆਂ 'ਤੇ ਸਰਕਾਰ ਦੀ ਯੋਜਨਾਵਾਂ ਦਾ ਅਸਰ ਦਿਖਨਾ ਚਾਹੀਦਾ ਹੈ।

          ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਦਸਿਆ ਕਿ ਬੱਚਿਆਂ ਦੇ ਪਾਲਣ-ਪੋਸ਼ਨ ਲਈ ਸੂਬਾ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ 324 ਕ੍ਰੈਚ ਜਨਤਾ ਨੂੰ ਸਮਰਪਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਚੌਧਰੀ ਬੰਸੀਲਾਲ ਨੈ ਭਿਵਾਨੀ ਦੇ ਭੀਮ ਸਟੇਡੀਅਮ ਦੇ ਇਸੀ ਮੰਚ ਤੋਂ ਉਨ੍ਹਾਂ ਨੁੰ ਪੱਗ ਪਹਿਨਾ ਕੇ ਬੇਟੀਆਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਸੀ। ਜੋ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੀ ਮਹਿਲਾ ਸਮਾਨਤਾ ਨੂੰ ਲੈ ਕੇ ਉਸੀ ਸੋਚ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਬਜਟ ਵਿਚ ਟੈਕਸ ਸੀਮਾ 7 ਲੱਖ ਤੋਂ 12 ਲੱਖ ਤੱਕ ਵਧਾ ਕੇ ਆਮਨਜਤਾ ਨੂੰ ਵੱਡੀ ਰਾਹਤ ਦਿੱਤੀ ਹੈ।


          ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ ਕੁਮਾਰ ਨੇ ਕੈਬੀਨੇਟ ਮੰਤਰੀ ਸ਼ਰੂਤੀ ਚੌਧਰੀ ਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾਵਾਂ ਤੇ ਬੱਚਿਆਂ ਦੇ ਹਿੱਤ ਵਿਚ ਲਾਗੂ ਕੀਤੀ ਗਈ ਯੋਜਨਾਵਾਂ ਦੀ ਜਾਣਕਾਰੀ ਦਿੱਤੀ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.