ਤਾਜਾ ਖਬਰਾਂ
ਚੰਡੀਗੜ੍ਹ - ਹਰਿਆਣਾ ਦੇ ਪ੍ਰਸਾਸ਼ਨਿਕ ਇਕਾਈ ਜਿਵੇਂ ਡਿਵੀਜਨ, ਜਿਲ੍ਹਾ, ਸਬ-ਡਿਵੀਜਨ, ਤਹਿਸੀਲ, ਸਬ-ਤੀਸਿੀਲ, ਬਲਾਕਸ, ਪੰਚਾਇਤ ਅਤੇ ਪੰਚਾਇਤ ਕਮੇਟੀਆਂ ਦੇ ਮੁੜ ਗਠਨ ਦੇ ਸਬੰਧ ਵਿਚ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਦੀ ਅਗਵਾਈ ਹੇਠ ਗਠਨ ਮੰਤਰੀ ਸਮੂਹ ਦੀ ਸਬ ਕਮੇਟੀ ਦੀ ਮੀਟਿੰਗ 4 ਫਰਵਰੀ, 2025 ਨੂੰ ਹਰਿਆਣਾ ਸਿਵਲ ਸਕੱਤਰੇਤ ਦੀ ਚੌਥੀ ਮੰਜਿਲ 'ਤੇ ਹੋਵੇਗੀ। ਮੀਟਿੰਗ ਵਿਚ ਮੈਂਬਰ ਵਜੋ ਸਿਖਿਆ ਮੰਤਰੀ ਮਹੀਪਾਲ ਢਾਂਡਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਵੀ ਮੌਜੂਦ ਰਹਿਣਗੇ।
ਕ੍ਰਿਸ਼ਣ ਲਾਲ ਪੰਵਾਰ ਦੀ ਅਗਵਾਈ ਹੇਠ ਗਠਨ ਮੰਤਰੀ ਸਮੂਹ ਦੀ ਸਬ-ਕਮੇਟੀ ਦੀ ਪਿਛਲੀ ਮੀਟਿੰਗ ਵਿਚ ਚਾਰ ਮਹਤੱਵਪੂਰਣ ਫੈਸਲੇ ਲਏ ਗਏ ਸਨ। ਜਿਸ ਵਿਚ ਮਹੇਂਦਰਗੜ੍ਹ ਜਿਲ੍ਹੇ ਦੇ ਮੰਡੋਲਾ ਪਿੰਡ ਨੂੰ ਸਬ-ਤਹਿਸੀਲ ਸਤਨਾਲੀ ਵਿਚ ਅਤੇ ਜਿਲ੍ਹਾ ਵਿਰਾੜੀ ਦੇ ਪਿੰਡ ਬੇਰਲੀ ਕਲਾਂ ਨੂੰ ਸਬ-ਤਹਿਸੀਲ ਪਾਲਹੀਵਾਸ ਤੋਂ ਕੱਢ ਕੇ ਤਹਿਸੀਲ ਰਿਵਾੜੀ ਵਿਚ ਸ਼ਾਮਿਲ ਕੀਤਾ ਗਿਆ। ਇਸੀ ਤਰ੍ਹਾ, ਜਿਲ੍ਹਾ ਯਮੁਨਾਨਗਰ ਦੇ ਪਿੰਡ ਗੁਦਿੰਯਾਨਾ ਦੀ ਤਹਸਿੀਲ ਰਾਦੌਰ ਤੋਂ ਕੱਢ ਕੇ ਸਬ-ਤਹਸਿੀਲ ਸਰਸਵਤੀਨਗਰ ਵਿਚ, ਫਰੀਦਾਬਾਦ ਦੇ ਸੈਕਟਰ 15, 15 ਏ, ਸੈਕਟਰ 16ਏ ਤਹਿਸੀਲ ਬੜਖਲ ਤੋਂ ਕੱਖ ਕੇ ਫਰੀਦਾਬਾਦ ਦੇ ਰਜਿਸਟ੍ਰੇਸ਼ਣ ਸੇਂਗਮੈਂਟ ਵਿਚ ਸੈਕਟਰ 21ਏ ਅਤੇ ਬੀ ਨੂੰ ਸ਼ਾਮਿਲ ਕਰਨ ਦਾ ਵੀ ਫੈਸਲਾ ਕੀਤਾ ਗਿਆ ਸੀ।
ਅਗਾਮੀ 4 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਵੀ ਲੋਕਾਂ ਤੋਂ ਪ੍ਰਾਪਤ ਬਿਨਿਆਂ 'ਤੇ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ ਅਤੇ ਨਿਰਧਾਰਿਤ ਮਾਨਦੰਡਾਂ ਅਨੁਰੂਪ ਵਿਚ ਨਵੇਂ ਜਿਲ੍ਹੇ, ਤਹਿਸੀਲ, ਸਬ-ਤਹਿਸੀਲ ਦੇ ਸਬੰਧ ਵਿਚ ਫੈਸਲਾ ਕੀਤਾ ਜਾਵੇਗਾ।
Get all latest content delivered to your email a few times a month.