IMG-LOGO
ਹੋਮ ਪੰਜਾਬ: ਮੰਡੀ ਦੇ ਵਪਾਰੀਆਂ ਵਲੋਂ NRI ਭਰਾਵਾਂ ਤੋ ਲਈ ਡਿਸਪਿਊਟਡ ਜ਼ਮੀਨ...

ਮੰਡੀ ਦੇ ਵਪਾਰੀਆਂ ਵਲੋਂ NRI ਭਰਾਵਾਂ ਤੋ ਲਈ ਡਿਸਪਿਊਟਡ ਜ਼ਮੀਨ ਦੀਆਂ ਛੇ ਰਜਿਸਟਰੀਆਂ ਬਣੀਆਂ ਤਹਿਸੀਲਦਾਰ ਲਈ ਗਲੇ ਦੀ ਹੱਡੀ

Admin User - Jan 31, 2025 06:52 PM
IMG

ਜਗਰਾਓ---(ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)-- ਜਗਰਾਓਂ ਦੇ ਤਹਿਸੀਲਦਾ ਰਣਜੀਤ ਸਿੰਘ ਕੋਲੋਂ ਰਜਿਸਟਰੀ ਕਰਨ ਦੀਆਂ ਪਾਵਰਾਂ ਖੋਹੇ ਜਾਣ ਤੋ ਬਾਅਦ ਇਸ ਮਾਮਲੇ ਵਿੱਚ ਹੋਰ ਕਈ ਖੁਲਾਸੇ ਸਾਹਮਣੇ ਆ ਰਹੇ ਹਨ ਤੇ ਇਸੇ ਦੇ ਚਲਦਿਆਂ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੀਆਂ ਜਗਰਾਓਂ ਦੀਆਂ ਛੇ ਰਜਿਸਟਰੀਆਂ ਤਹਿਸੀਲਦਾਰ ਰਣਜੀਤ ਸਿੰਘ ਵਲੋਂ ਲੁਧਿਆਣਾ ਬੈਠ ਕੇ ਕੀਤੀਆਂ ਜਾਣ ਕਰਕੇ ਉਨਾਂ ਦੀਆਂ ਰਜਿਸਟਰੀ ਕਰਨ ਦੀਆਂ ਪਾਵਾਰਾਂ ਡੀਸੀ ਸਾਹਿਬ ਵਲੋਂ ਖੋਹੀਆਂ ਗਈਆਂ ਹਨ। ਉਹ ਰਜਿਸਟਰੀਆਂ ਜਗਰਾਓਂ ਮੰਡੀ ਦੇ ਸੁਨਿਆਰੇ ਭਰਾਵਾਂ ਵਲੋਂ ਸਸਤੇ ਭਾਅ ਵਿੱਚ ਖਰੀਦੀ ਡਿਸਪਿਊਟਡ ਜਮੀਨ ਦੀਆਂ ਰਜਿਸਟਰੀਆਂ ਹਨ। ਇਸ ਡਿਸਪਿਊਟਡ ਜਮੀਨ ਦੀ ਜਿੱਥੇ ਕਾਲ਼ੀ ਵਿੱਚ ਰਜਿਸਟਰੀਆਂ ਖਰੀਦਦਾਰ ਤਿੰਨੇ ਭਰਾਵਾਂ ਤੇ ਵੇਚਣ ਵਾਲੇ ਦੋਵੇਂ NRI ਭਰਾਵਾਂ ਨੂੰ ਲੁਧਿਆਣਾ ਬੁਲਾ ਕੇ ਰਜਿਸਟਰੀਆਂ ਕਰ ਦਿੱਤੀਆਂ ਗਈਆਂ,ਉਥੇ ਹੀ ਉਸੇ ਤਾਰੀਖ ਵਿੱਚ ਇਨ੍ਹਾਂ ਰਜਿਸਟਰੀਆਂ ਦਾ ਇੰਤਕਾਲ ਵੀ ਚੜਾ ਦਿੱਤਾ ਗਿਆ।

     ਇਸ ਬਾਰੇ ਜਿਸ ਜਮੀਨ ਦੀਆਂ ਰਜਿਸਟਰੀਆਂ ਹੋਈਆਂ, ਉਸੇ ਜਮੀਨ ਦੀ ਖਾਨਗੀ ਵਸੀਅਤ ਜਰੀਏ ਵਾਰਿਸ ਬਣੇ ਹਰਪ੍ਰੀਤ ਸਿੰਘ ਨੇ ਕਿਹਾਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਸਮੇਤ ਏਡੀਜੀਪੀ NRI ਤੇ ਡੀਸੀ ਲੁਧਿਆਣਾ ਨੂੰ ਕਰਨ ਜਾ ਰਹੇ ਹਨ। ਉਥੇ ਹੀ ਉਨਾਂ ਕਿਹਾਕਿ ਇਸ ਜਮੀਨ ਦੇ ਮੁਤਰਾਜੇ ਦਾ ਕੇਸ ਐਸਡੀਐਮ ਜਗਰਾਓ ਦੀ ਕੋਰਟ ਵਿੱਚ ਲੱਗਿਆ ਹੋਇਆ ਸੀ ਤੇ ਉਨਾਂ ਨੇ ਮੈਨੂੰ ਕੋਈ ਸੰਮਨ ਭੇਜੇ ਬਿਨਾਂ ਤੇ ਮੇਰਾ ਪੱਖ ਸੁਣੇ ਬਗੈਰ ਹੀ NRI ਭਰਾਵਾਂ ਦੀ ਸਾਦੇ ਕਾਗਜ ਤੇ ਲਿਖੀ ਵਸੀਅਤ ਦੀ ਫੋਟੋ ਕਾਪੀ ਦੇ ਅਧਾਰ ਤੇ ਇਹ ਜ਼ਮੀਨ ਦਾ ਇੰਤਕਾਲ ਮੇਰੇ ਨਾਮ ਤੋਂ ਤੋੜ ਕੇ ਉਨਾਂ ਦੇ ਨਾਮ ਕਰ ਦਿੱਤਾ। ਐਸਡੀਐਮ ਤੇ ਤਹਿਸੀਲਦਾਰ ਰਣਜੀਤ ਸਿੰਘ ਨੇ ਮਿਲਕੇ ਮੇਰੇ ਨਾਲ ਧੱਕਾ ਕੀਤਾ ਹੈ,ਜਿਸ ਲਈ ਉਹ ਹੁਣ ਇਨਸਾਫ ਦੀ ਲੜਾਈ ਲੜੇਗਾ ।

    ਇਸ ਬਾਰੇ ਜਦੋਂ ਤਹਿਸੀਲਦਾਰ ਰਣਜੀਤ ਸਿੰਘ ਦੀ ਥਾਂ ਤੇ ਜਗਰਾਓਂ ਵਿਖੇ ਰਜਿਸਟਰੀਆਂ ਕਰਨ ਦਾ  ਪੂਰਾ ਚਾਰਜ ਲੈਣ ਵਾਲੇ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾਕਿ ਤਹਿਸੀਲਦਾਰ ਸਾਹਿਬ ਤੋਂ ਰਜਿਸਟਰੀ ਨਾ ਕਰਨ ਦਾ ਚਾਰਜ ਡੀਸੀ  ਸਾਹਿਬ ਨੇ ਖੋਹਿਆ ਹੈ ਤੇ ਉਨਾਂ ਨੇ ਮੈਨੂੰ ਪੂਰਾ ਚਾਰਜ ਸੌਂਪਿਆ ਹੈ। ਉਹ ਆਪਣੇ ਵਲੋਂ ਸਾਰੇ ਜਗਰਾਂਓ ਵਾਸੀਆਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਹਰ ਕਿਸੇ ਦਾ ਕੰਮ ਪਹਿਲ ਦੇ ਅਧਾਰ ਤੇ ਪੂਰੇ ਸਹੀ ਢੰਗ ਨਾਲ ਕਰਨਗੇ ਤੇ ਕਿਸੇ ਨੂੰ ਜੇਕਰ ਤਹਿਸੀਲ ਵਿੱਚੋ ਕਿਸੇ ਕੰਮ ਲਈ  ਨਾਜਾਇਜ਼ ਤੰਗ ਕਰੇ ਤਾਂ ਉਹ ਫੋਰਨ ਆ ਕੇ ਉਨਾਂ ਨਾਲ ਸੰਪਰਕ ਕਰ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.