IMG-LOGO
ਹੋਮ ਪੰਜਾਬ: ਜਗਰਾਤਾ ਕਰਵਾਉਣ ਦੇ ਦੋਸ਼ ਚ ਦਿੱਲੀ ਚ AAP ਵਲੰਟੀਅਰ ਪੁਲਿਸ...

ਜਗਰਾਤਾ ਕਰਵਾਉਣ ਦੇ ਦੋਸ਼ ਚ ਦਿੱਲੀ ਚ AAP ਵਲੰਟੀਅਰ ਪੁਲਿਸ ਨੇ ਲਿਆ ਹਿਰਾਸਤ ਵਿੱਚ

Admin User - Jan 31, 2025 02:15 PM
IMG

ਨਵੀਂ ਦਿੱਲੀ:- ਦਿੱਲੀ ਸਟੇਟ ਦੀਆਂ ਚੋਣਾਂ ਲਈ ਪੂਰਾ ਚੋਣ ਦੰਗਲ ਜਿੱਥੇ ਭਖਿਆ ਹੋਇਆ ਹੈ ਉਥੇ ਹੀ ਪੁਲਿਸ ਦੀ ਧੱਕੇਸ਼ਾਹੀ ਦੇ ਰੋਜਾਨਾ ਹੈਰਾਨੀਜਨਕ ਕਿਸੇ ਸਾਹਮਣੇ ਆ ਰਹੇ ਹਨ। 

ਥਾਣਾ ਤਿਲਕ ਮਾਰਗ ਦੀ ਪੁਲਿਸ ਨੇ ਪ੍ਰਿੰਸਜ ਪਾਰਕ ਵਾਸੀ ਚੇਤਨ ਨਾਂ ਦੇ ਆਮ ਆਦਮੀ ਵਲੰਟੀਅਰ ਨੂੰ ਇਸ ਕਰਕੇ ਹਿਰਾਸਤ ਵਿੱਚ ਲੈ ਲਿਆ ਕਿਉਂਕਿ ਉਸਨੇ ਜਗਰਾਤਾ ਕਰਵਾਇਆ ਹੈ। 

ਥਾਣਾ ਤਿਲਕ ਮਾਰਗ ਅੱਗੇ ਉਸ ਨੂੰ ਛਡਾਉਣ ਲਈ ਪੰਜਾਬ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਪੁੱਜੇ , ਜਿੱਥੇ ਪਹਿਲਾਂ ਹੀ ਚੇਤਨ ਦੇ ਮਹੱਲੇ ਲੋਕ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ , ਜਿਹੜੇ ਕਿ ਦੋਸ਼ ਲਗਾ ਰਹੇ ਸਨ ਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਰੋਜਾਨਾ ਭੰਡਾਰਾ ਕਰਦੇ ਹਨ ਤੇ ਸ਼ਰਾਬਾਂ ਵੀ ਲੋਕਾਂ ਦੇ ਘਰਾਂ ਚ ਵੰਡਦੇ ਹਨ। ਉਹਨਾਂ ਤੇ ਕੋਈ ਕਾਰਵਾਈ ਨਹੀਂ ਪਰ ਚੇਤਨ ਦਾ ਕਸੂਰ ਇਹਨਾਂ ਹੀ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਸਰਗਰਮ ਵਲੰਟੀਅਰ ਹੈ ਤੇ ਸੋਸ਼ਲ ਵਰਕਰ ਹੈ । ਇਕੱਠੇ ਹੋਏ ਲੋਕ ਇਹ ਕਹਿ ਰਹੇ ਸਨ ਕਿ ਪੁਲਿਸ ਧੱਕਾ ਕਰ ਰਹੀ ਹੈ। ਇਸ ਸਮੇਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਬੁਰੀ ਤਹਾਂ ਹਾਰ ਰਹੀ ਹੈ ਜਿਸ ਕਾਰਨ ਅਜਿਹੇ ਘਿਨੌਣੇ ਕੰਮ ਕਰ ਰਹੀ । ਉਹਨਾਂ ਕਿਹਾ ਕਿ ਭਾਜਪਾ ਦੇ ਇਸ਼ਾਰੇ ਤੇ ਪਹਿਲਾਂ ਦਿੱਲੀ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਕਪੂਰਥਲਾ ਹਾਊਸ ਵਿਖੇ ਰਿਹਾਇਸ਼ ਤੇ ਚੋਣ ਕਮਿਸ਼ਨ ਦੀ ਟੀਮ ਲੈ ਕੇ ਛਾਪਾ ਮਾਰਿਆ ਤਾਂ ਕਿ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਚ ਵਿਘਨ ਪਾਇਆ ਜਾਵੇ । ਉਹਨਾਂ ਕਿਹਾ ਕਿ ਜਿਉਂ ਜਿਉਂ ਬੀਜੇਪੀ ਦੇ ਆਗੂ ਆਮ ਲੋਕਾਂ ਤੇ ਅੱਤਿਆਚਾਰ ਕਰ ਰਹੇ ਹਨ ਤਾਂ ਤਿਉਂ ਤਿਉਂ ਲੋਕਾਂ ਚ ਰੋਸ ਵਧ ਰਿਹਾ ਹੈ ਜੋ ਕਿ ਹੁਣ ਦਿੱਲੀ ਦੇ ਲੋਕ ਪੰਜ ਫਰਵਰੀ ਨੂੰ ਆਪਣੀ ਵੋਟ ਨੂੰ ਹਥਿਆਰ ਬਣਾ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਰਾਉਣਗੇ ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.