IMG-LOGO
ਹੋਮ ਪੰਜਾਬ: ਪਿੰਡ ਗ਼ਾਲਿਬ ਕਲਾਂ ਦੇ ਕੋਪ੍ਰੇਟਿਵ ਸੋਸਾਇਟੀ ਤੇ ਹੋਇਆ ਚਾਰੇ ਸਿਆਸੀ...

ਪਿੰਡ ਗ਼ਾਲਿਬ ਕਲਾਂ ਦੇ ਕੋਪ੍ਰੇਟਿਵ ਸੋਸਾਇਟੀ ਤੇ ਹੋਇਆ ਚਾਰੇ ਸਿਆਸੀ ਪਾਰਟੀਆਂ ਦਾ ਸਾਂਝਾ ਕਬਜਾ,11ਮੈਂਬਰ ਕਰਨਗੇ ਮਿਲਕੇ ਕਿਸਾਨਾਂ ਦੇ ਹਿੱਤਾਂ ਲਈ ਕੰਮ

Admin User - Jan 30, 2025 06:54 PM
IMG

ਜਗਰਾਓ(ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)--ਜਗਰਾਉਂ ਦੇ ਪਿੰਡ ਗ਼ਾਲਿਬ ਵਿੱਚ ਹੁਣ ਕਾਪਰੇਟਿਵ ਸੋਸਾਇਟੀ ਨੂੰ ਚਾਰੇ ਪਾਰਟੀਆਂ ਮਿਲਕੇ ਚਲਾਉਣਗੀਆਂ ਤੇ ਸੋਸਾਇਟੀ ਦੇ 1000 ਦੇ ਕਰੀਬ ਮੈਂਬਰ ਕਿਸਾਨਾਂ ਦੇ ਹਿੱਤ ਵਿੱਚ ਕੰਮ ਕੀਤੇ ਜਾਣਗੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪਿੰਡ ਗ਼ਾਲਿਬ ਦੀ ਸੋਸਾਇਟੀ ਵਿੱਚ ਇੱਕਠੇ ਹੋਏ ਸਾਰੇ ਮੈਂਬਰਾਂ ਨੇ ਕਿਸਾਨਾਂ ਦੇ ਨਾਲ ਮਿਲਕੇ ਕੀਤਾ।

    ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਵਲੋਂ ਸੋਸਾਇਟੀ ਦੇ ਮੈਂਬਰ ਮਨਦੀਪ ਸਿੰਘ ਤੇ ਆਮ ਆਦਮੀ ਪਾਰਟੀ ਵਲੋਂ  ਗੁਰਚਰਨ ਸਿੰਘ ਨਿੱਕਾ ਨੇ ਕਿਹਾਕਿ ਪਿਛਲੇ 30 ਸਾਲ ਤੋ ਇਸ ਸੋਸਾਇਟੀ ਵਿੱਚ ਸਰਵਸੰਮਤੀ ਨਾਲ 11 ਮੈਂਬਰਾਂ ਦੀ ਚੋਣ ਕੀਤੀ ਜਾ ਰਹੀ ਸੀ, ਪਰ ਇਸ ਵਾਰ ਹੋਈ ਵੋਟਿੰਗ ਵਿੱਚ 5 ਮੈਂਬਰ ਆਪ ਦੇ,3 ਮੈਂਬਰ ਕਾਂਗਰਸ ਦੇ,2 ਮੈਂਬਰ ਅਕਾਲੀ ਦਲ ਤੇ 1 ਮੈਂਬਰ ਭਾਜਪਾ ਦਾ ਬਣਿਆ। ਇਸਦੇ ਨਾਲ ਹੀ ਉਨਾਂ ਕਿਹਾਕਿ ਕਾਂਗਰਸ ਨੇ ਇਕ ਵਾਰ ਇਹ ਰੌਲਾ ਪਾਂ ਦਿੱਤਾ ਕਿ 11 ਦੇ 11 ਮੈਂਬਰ ਆਮ ਆਦਮੀ ਪਾਰਟੀ ਨੇ ਧੱਕੇ ਨਾਲ ਬਣਾ ਦਿੱਤੇ ਹਨ ਤੇ ਸੋਸਾਇਟੀ ਚੋਣਾਂ ਵਿੱਚ ਆਪ ਨੇ ਬਹੁਤ ਧੱਕਾ ਕੀਤਾ ਹੈ। ਜਦਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਤੇ ਸੋਸਾਇਟੀ ਦੀਆਂ ਹੋਈਆਂ ਸ਼ਾਂਤਮਈ ਚੋਣਾਂ ਵਿੱਚ ਬਣੇ ਮੈਂਬਰਾਂ ਤੋਂ ਪਿੰਡ ਦੀ ਸੋਸਾਇਟੀ ਦੇ ਸਾਰੇ ਕਿਸਾਨ ਮੈਂਬਰ ਖੁਸ਼ ਹਨ ਤੇ ਹੁਣ ਚਾਰੇ ਪਾਰਟੀਆਂ ਦੇ ਮੈਂਬਰ ਮਿਲਕੇ ਕਿਸਾਨਾਂ ਲਈ ਕੰਮ ਕਰਨਗੇ ਤੇ ਸੋਸਾਇਟੀ ਵਿੱਚ ਜੋਂ ਕਿਸਾਨ ਵੀਰਾਂ ਦੇ ਕੰਮ ਲਈ ਜਰੂਰਤਮੰਦ ਖੇਤੀਬਾੜੀ ਦੇ ਸੰਦਾਂ ਦੀ ਲੋੜ ਹੈ, ਉਹ ਵੀ ਜਲਦੀ ਪੂਰੀ ਕੀਤੀ ਜਾਵੇਗੀ। ਸਾਰਿਆਂ ਨੇ  ਇਸ ਮੌਕੇ ਇਕਜੁੱਟ ਹੋ ਕੇ ਕਿਸਾਨਾਂ ਦੇ ਹਿੱਤ ਵਿੱਚ ਸਾਰੇ ਕੰਮ ਕਰਨ ਲਈ ਆਵਾਜ਼ ਵੀ ਬੁਲੰਦ ਕੀਤੀ।

     ਇਸ ਮੌਕੇ ਸੋਸਾਇਟੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ,ਹਰਪ੍ਰੀਤ ਕੌਰ,ਬਾਬਾ ਮਲਕੀਤ ਸਿੰਘ,ਵਰਿੰਦਰ ਸਿੰਘ,ਗੁਰਦਿਆਲ ਸਿੰਘ ਪ੍ਰਧਾਨ ਭਾਜਪਾ,ਗੁਰਜਿੰਦਰ ਸਿੰਘ, ਗੁਰਮੀਤ ਸਿੰਘ ਮੀਤਾ ਵਿਸ਼ੇਸ਼ ਤੌਰ ਤੇ ਹਾਜਿਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.