IMG-LOGO
ਹੋਮ ਪੰਜਾਬ: ਨਵੀਂ ਬਣੀ ਸੜਕ ਉਪਰ ਕਈ ਕਈ ਫੁੱਟ ਸੀਵਰੇਜ ਦਾ ਪਾਣੀ...

ਨਵੀਂ ਬਣੀ ਸੜਕ ਉਪਰ ਕਈ ਕਈ ਫੁੱਟ ਸੀਵਰੇਜ ਦਾ ਪਾਣੀ ਖੜ੍ਹਿਆ; ਲੋਕ ਬੇਹਾਲ

Admin User - Jan 30, 2025 12:03 PM
IMG

ਸੂਬੇ ਭਰ ਵਿੱਚ ਕਈ ਜਗ੍ਹਾ ਖਰਾਬ ਹੋਈਆਂ ਸੜਕਾਂ ਦੇ ਕਾਰਨ ਕਈ ਵੱਡੇ ਹਾਦਸੇ ਵਾਪਰਦੇ ਦਿਖਾਈ ਦਿੱਤੇ ਹਨ, ਜਿਨ੍ਹਾਂ ਦੇ ਕਾਰਨ ਕਈ ਘਰਾਂ ਵਿੱਚ ਸੱਥਰ ਵੀ ਵਿਛ ਚੁੱਕੇ ਹਨ। ਇਸ ਦੇ ਬਾਵਜੂਦ ਇਸਦੇ ਖਰਾਬ ਹੋਈਆਂ ਸੜਕਾਂ ਤਾਂ ਇਕ ਪਾਸੇ ਨਵੀਂਆਂ ਬਣੀਆਂ ਸੜਕਾਂ ਨੂੰ ਅਜੇ ਬਣਿਆ ਕੁਝ ਸਮਾਂ ਵੀ ਨਹੀਂ ਹੋਇਆ ਹੁੰਦਾ ਤਾਂ ਉਸਦੇ ਜਲਦ ਖਰਾਬ ਹੋਣ ਨਾਲ ਸਵਾਲ ਤਾਂ ਉੱਠਣੇ ਲਾਜ਼ਮੀ ਹਨ।

ਇਸ ਤਰ੍ਹਾਂ ਪਿਛਲੇ ਛੇ ਮਹੀਨੇ ਤੋਂ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਚੌਧਰੀ ਵਿੱਚ ਨਵੀਂ ਬਣ ਰਹੀ ਸੜਕ ਦੇ ਉੱਪਰ ਪਿਛਲੇ ਕਰੀਬ ਛੇ ਮਹੀਨੇ ਤੋਂ ਸੀਵਰੇਜ ਦੇ ਓਵਰਫਲੋ ਹੋਣ ਦੇ ਕਾਰਨ ਦੋ ਦੋ ਫੁੱਟ ਪਾਣੀ ਚੜ੍ਹ ਚੁੱਕਿਆ ਹੈ। ਜਿਸ ਕਾਰਨ ਆਉਂਦੇ ਜਾਂਦੇ ਰਾਹਗੀਰਾਂ ਨੂੰ ਵੱਡੇ ਪੱਧਰ ਉਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ ਸੜਕ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕੇ ਨੂੰ ਵੀ ਵੱਡੇ ਪੱਧਰ ਉਤੇ ਕਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਪਾਣੀ ਪਿਛਲੇ ਛੇ ਮਹੀਨੇ ਤੋਂ ਇਸ ਤਰ੍ਹਾਂ ਹੀ ਸੜਕ ਉੱਤੇ ਖੜ੍ਹਾ ਹੋਇਆ ਪਿਆ ਹੈ। ਜਿਸ ਦੀ ਸਾਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਲਈ ਗਈ।
ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਸ ਨਵੀਂ ਬਣੀ ਸੜਕ ਤੇ ਇਕੱਠੇ ਹੋਏ ਇਸ ਗੰਦੇ ਨਾਲੇ ਦੇ ਪਾਣੀ ਦਾ ਸੰਤਾਪ ਭੋਗਣ ਦੇ ਲਈ ਮਜਬੂਰ ਹੋ ਰਹੇ ਹਨ ਜਿਸ ਨਾਲ ਵੱਡੀਆਂ ਬਿਮਾਰੀਆਂ ਦਾ ਖਦਸ਼ਾ ਤਾਂ ਬਣਿਆ ਹੀ ਹੈ ਨਾਲ ਹੀ ਇਹ ਖ਼ਰਾਬ ਹੋਈ ਸੜਕ ਅਤੇ ਇਹ ਕਈ ਕਈ ਫੁੱਟ ਭਰੇ ਪਾਣੀ ਦਾ ਨਾਲਾ ਵੱਡੇ ਹਾਦਸਿਆਂ ਨੂੰ ਸੱਦਾ ਵੀ ਦੇ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.