ਤਾਜਾ ਖਬਰਾਂ
ਉੱਤਰ-ਪ੍ਰਦੇਸ਼# ਮੰਗਲਵਾਰ-ਬੁੱਧਵਾਰ ਦੀ ਰਾਤ ਕਰੀਬ 1.30 ਵਜੇ ਪ੍ਰਯਾਗਰਾਜ ਦੇ ਸੰਗਮ ਤੱਟ 'ਤੇ ਭਗਦੜ ਮੱਚ ਗਈ ਸੀ। ਇਸ ਹਾਦਸੇ 'ਚ ਹੁਣ ਤੱਕ 35-40 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। 70 ਤੋਂ ਵੱਧ ਸ਼ਰਧਾਲੂ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੀਡੀਆ ਰਿਪੋਰਟਾ ਮੁਤਾਬਕ ਪਹਿਲਾਂ 14 ਲਾਸ਼ਾਂ ਨੂੰ ਪੋਸਟਮਾਰਟਮ ਲਈ ਮੈਡੀਕਲ ਕਾਲਜ ਲਿਆਂਦਾ ਗਿਆ ਸੀ। ਬਾਅਦ ਵਿੱਚ ਮੇਲਾ ਖੇਤਰ ਤੋਂ 8-10 ਐਂਬੂਲੈਂਸਾਂ ਵਿੱਚ ਲਾਸ਼ਾਂ ਨੂੰ ਲਿਆਂਦਾ ਗਿਆ।
ਉਹ ਮੈਡੀਕਲ ਕਾਲਜ ਗਈ ਜਿੱਥੇ ਲਾਸ਼ਾਂ ਰੱਖੀਆਂ ਗਈਆਂ ਸਨ, ਉਨ੍ਹਾਂ ਨੇ 20 ਲਾਸ਼ਾਂ ਗਿਣੀਆਂ, ਜਦੋਂ ਕਿ ਆਖਰੀ ਡੈੱਡਬਾਡੀ 'ਤੇ 40 ਨੰਬਰ ਲਿਖਿਆ ਹੋਇਆ ਸੀ। ਮਤਲਬ 40 ਲੋਕਾਂ ਦੀਆਂ ਲਾਸ਼ਾਂ ਨੂੰ ਮੈਡੀਕਲ ਕਾਲਜ ਲਿਆਂਦਾ ਗਿਆ।
ਇੱਥੇ ਪ੍ਰਸ਼ਾਸਨ ਨੇ ਹਾਦਸੇ ਦੇ 14 ਘੰਟੇ ਬਾਅਦ ਵੀ ਮੌਤਾਂ ਜਾਂ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਪੀਐਮ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਸੀਐਮ ਯੋਗੀ ਆਦਿਤਿਆਨਾਥ ਨੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ- ਸ਼ਰਧਾਲੂਆਂ ਨੂੰ ਸੰਗਮ 'ਤੇ ਹੀ ਇਸ਼ਨਾਨ ਕਰਨ ਬਾਰੇ ਨਹੀਂ ਸੋਚਣਾ ਚਾਹੀਦਾ। ਗੰਗਾ ਹਰ ਥਾਂ ਪਵਿੱਤਰ ਹੈ, ਜਿੱਥੇ ਵੀ ਹੋਵੇ ਉਸੇ ਕੰਢੇ ਇਸ਼ਨਾਨ ਕਰੋ।
ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਈ "ਮੈਂ ਉੱਤਰ ਪ੍ਰਦੇਸ਼ ਸਰਕਾਰ ਦੇ ਲਗਾਤਾਰ ਸੰਪਰਕ ਵਿੱਚ ਹਾਂ। ਅੱਜ ਕਰੋੜਾਂ ਸ਼ਰਧਾਲੂ ਉੱਥੇ ਪਹੁੰਚ ਚੁੱਕੇ ਹਨ, ਕੁਝ ਸਮੇਂ ਲਈ ਇਸ਼ਨਾਨ ਦੀ ਪ੍ਰਕਿਰਿਆ ਵਿੱਚ ਰੁਕਾਵਟ ਸੀ, ਪਰ ਹੁਣ ਲੋਕ ਕਈ ਘੰਟਿਆਂ ਤੱਕ ਨਿਰਵਿਘਨ ਇਸ਼ਨਾਨ ਕਰ ਰਹੇ ਹਨ।
ਦੂਜੇ ਪਾਸੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਵੀਆਈਪੀ ਕਲਚਰ ਅਤੇ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਭਗਦੜ ਮਚੀ ਹੈ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ- ਮਹਾਕੁੰਭ ਫੌਜ ਨੂੰ ਸੌਂਪਣਾ ਚਾਹੀਦਾ ਹੈ।
Get all latest content delivered to your email a few times a month.