ਤਾਜਾ ਖਬਰਾਂ
ਮਹਾਰਾਸ਼ਟਰ- ਮਹਾਰਾਸ਼ਟਰ ਦੇ ਜਲਗਾਓਂ 'ਚ ਬੁੱਧਵਾਰ ਸ਼ਾਮ 4:42 'ਤੇ ਵੱਡਾ ਰੇਲ ਹਾਦਸਾ ਵਾਪਰਿਆ। ਇੱਥੇ ਪਚੋਰਾ ਸਟੇਸ਼ਨ ਦੇ ਕੋਲ ਮਹੇਜੀ ਅਤੇ ਪਰਧਾਦੇ ਵਿਚਕਾਰ ਪੁਸ਼ਪਕ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਅਫਵਾਹ ਫੈਲ ਗਈ। ਇਸ ਦੌਰਾਨ ਕਿਸੇ ਯਾਤਰੀ ਨੇ ਚੇਨ ਖਿੱਚ ਲਈ। ਟ੍ਰੇਨ ਰੁਕ ਗਈ ਅਤੇ ਡਰੇ ਹੋਏ ਯਾਤਰੀਆਂ ਨੇ ਛਾਲ ਮਾਰ ਦਿੱਤੀ। ਇਸ ਦੌਰਾਨ ਦੂਜੇ ਟਰੈਕ 'ਤੇ ਆ ਰਹੀ ਕਰਨਾਟਕ ਐਕਸਪ੍ਰੈਸ ਨੇ ਕਈ ਯਾਤਰੀਆਂ ਨੂੰ ਕੁਚਲ ਦਿੱਤਾ।
ਜਲਗਾਓਂ ਦੇ ਐਸਪੀ ਨੇ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 40 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੱਧ ਰੇਲਵੇ ਦੇ ਭੁਸਾਵਲ ਡਿਵੀਜ਼ਨ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਿਸ ਸਥਾਨ 'ਤੇ ਇਹ ਘਟਨਾ ਵਾਪਰੀ, ਉੱਥੇ ਤਿੱਖਾ ਮੋੜ ਹੈ, ਇਸ ਕਾਰਨ ਦੂਜੇ ਟਰੈਕ 'ਤੇ ਬੈਠੇ ਯਾਤਰੀਆਂ ਨੂੰ ਟਰੇਨ ਦੇ ਆਉਣ ਦਾ ਅਹਿਸਾਸ ਹੀ ਨਹੀਂ ਹੋਇਆ। ਇਹੀ ਕਾਰਨ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਰਨਾਟਕ ਸੰਪਰਕ ਕ੍ਰਾਂਤੀ ਨੇ ਕੁਚਲ ਦਿੱਤਾ ਹੈ ।
Get all latest content delivered to your email a few times a month.