ਤਾਜਾ ਖਬਰਾਂ
ਆਈਜੀਆਈ ਏਅਰਪੋਰਟ ਥਾਣਾ ਪੁਲਿਸ ਨੇ ਇਕ ਅਜਿਹੇ ਏਜੰਟ ਨੂੰ ਗਿ੍ਫਤਾਰ ਕੀਤਾ ਹੈ ਜਿਸ ਨੇ ਫਰਜ਼ੀ ਤਰੀਕੇ ਨਾਲ ਇਕ ਵਿਅਕਤੀ ਨੂੰ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਉਸ ਨੇ ਨੌਜਵਾਨ ਤੋਂ 41 ਲੱਖ ਰੁਪਏ ਠੱਗ ਲਏ। ਮੁਲਜ਼ਮ ਏਜੰਟ ਦਾ ਨਾਂ ਮਨਦੀਪ ਸਿੰਘ ਹੈ। ਮਨਦੀਪ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਤਲਵੰਡੀ ਚੌਧਰੀਆਂ ਪਿੰਡ ਦਾ ਰਹਿਣ ਵਾਲਾ ਹੈ। ਉਸ ਨੇ ਪੁਲਿਸ ਕੋਲ ਕਬੂਲਿਆ ਕਿ ਉਹ ਸਕੂਲ ਪੱਧਰ ’ਤੇ ਰਾਸ਼ਟਰ ਪੱਧਰ ’ਤੇ ਕਬੱਡੀ ਖਿਡਾਰੀ ਸੀ ਅਤੇ ਹੁਣ ਪੰਜਾਬ ਦੇ ਇਕ ਸਰਕਾਰੀ ਸਕੂਲ ’ਚ ਪੀਟੀ ਅਧਿਆਪਕ ਹੈ ਪਰ ਨੌਕਰੀ ਤੋਂ ਮਿਲੀ ਤਨਖਾਹ ਦੇ ਨਾਲ ਵਾਧੂ ਪੈਸਾ ਕਮਾਉਣ ਦੀ ਖਾਹਿਸ਼ ਕਾਰਨ ਉਸ ਨੇ ਏਜੰਟ ਦਾ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।
Get all latest content delivered to your email a few times a month.