IMG-LOGO
ਹੋਮ ਖੇਡਾਂ: 🔴U -19 T20 Woman World Cup# ਭਾਰਤ ਨੇ ਮਲੇਸ਼ੀਆ ਨੂੰ...

🔴U -19 T20 Woman World Cup# ਭਾਰਤ ਨੇ ਮਲੇਸ਼ੀਆ ਨੂੰ 10 ਵਿਕਟਾਂ ਨਾਲ ਹਰਾਇਆ, ਵਿਸ਼ਵ ਕੱਪ 'ਚ ਲਗਾਤਾਰ ਦੂਜੀ ਜਿੱਤ

Admin User - Jan 21, 2025 03:57 PM
IMG

ਨਵੀਂ ਦਿੱਲੀ- ਮੌਜੂਦਾ ਚੈਂਪੀਅਨ ਭਾਰਤ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ 'ਚ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਮੰਗਲਵਾਰ ਨੂੰ ਟੀਮ ਨੇ ਮਲੇਸ਼ੀਆ ਨੂੰ 10 ਵਿਕਟਾਂ ਨਾਲ ਹਰਾਇਆ। ਕੁਆਲਾਲੰਪੁਰ ਵਿੱਚ ਮਲੇਸ਼ੀਆ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਪਰ ਟੀਮ 31 ਦੌੜਾਂ ਹੀ ਬਣਾ ਸਕੀ। ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ ਸਿਰਫ਼ 2.5 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਭਾਰਤ ਨੇ ਪਹਿਲੇ ਮੈਚ ਵਿੱਚ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਹਰਾਇਆ ਸੀ।

ਭਾਰਤ ਲਈ ਸਪਿੰਨਰ ਵੈਸ਼ਨਵੀ ਸ਼ਰਮਾ ਨੇ ਸਿਰਫ 5 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਵਿਚ ਹੈਟ੍ਰਿਕ ਵੀ ਸ਼ਾਮਲ ਹੈ। ਉਸ ਨੂੰ ਮੈਚ ਆਫ਼ ਦਾ ਪਲੇਅਰ ਚੁਣਿਆ ਗਿਆ।

ਭਾਰਤੀ ਕਪਤਾਨ ਨਿੱਕੀ ਪ੍ਰਸਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਮਲੇਸ਼ੀਆ ਨੇ ਦੂਜੇ ਓਵਰ ਵਿੱਚ ਹੀ ਪਹਿਲਾ ਵਿਕਟ ਗੁਆ ਦਿੱਤਾ।ਨੂਨੀ ਫਰੀਨੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਈ, ਇਸ ਸਮੇਂ ਟੀਮ ਦਾ ਸਕੋਰ 4 ਦੌੜਾਂ ਸੀ। ਟੀਮ ਦਾ ਕੋਈ ਵੀ ਖਿਡਾਰੀ ਦੋਹਰੇ ਅੰਕੜੇ ਨੂੰ ਨਹੀਂ ਛੂਹ ਸਕਿਆ। ਭਾਰਤ ਲਈ ਵੈਸ਼ਨਵੀ ਸ਼ਰਮਾ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਆਯੂਸ਼ੀ ਸ਼ੁਕਲਾ ਨੇ 3 ਵਿਕਟਾਂ ਲਈਆਂ। ਵੀਜੇ ਜੋਸ਼ਿਤਾ ਨੂੰ ਇਕ ਵਿਕਟ ਮਿਲੀ। ਟੀਮ 14.3 ਓਵਰਾਂ ਵਿੱਚ 31 ਦੌੜਾਂ ਬਣਾ ਕੇ ਆਲ ਆਊਟ ਹੋ ਗਈ। 14ਵੇਂ ਓਵਰ ਵਿੱਚ ਵੈਸ਼ਨਵੀ ਨੇ ਮਲੇਸ਼ੀਆ ਦੀ ਨੂਰ ਐਨ, ਨੂਰ ਇਸਮਾ ਦਾਨੀਆ ਅਤੇ ਸਿਤੀ ਨਜਵਾਹ ਨੂੰ ਲਗਾਤਾਰ ਤਿੰਨ ਗੇਂਦਾਂ ਵਿੱਚ ਆਊਟ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ।


31 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 2.5 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਭਾਰਤ ਲਈ ਗੋਂਗੜੀ ਤ੍ਰਿਸ਼ਾ ਨੇ 12 ਗੇਂਦਾਂ 'ਤੇ 27 ਦੌੜਾਂ ਅਤੇ ਜੀ ਕਮਲਿਨੀ ਨੇ 5 ਗੇਂਦਾਂ 'ਤੇ 4 ਦੌੜਾਂ ਬਣਾਈਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.