IMG-LOGO
ਹੋਮ ਖੇਡਾਂ: 🟤 13 ਸਾਲ ਬਾਅਦ ਰਣਜੀ ਟਰਾਫੀ 'ਚ ਖੇਡਣਗੇ ਵਿਰਾਟ ਕੋਹਲੀ

🟤 13 ਸਾਲ ਬਾਅਦ ਰਣਜੀ ਟਰਾਫੀ 'ਚ ਖੇਡਣਗੇ ਵਿਰਾਟ ਕੋਹਲੀ

Admin User - Jan 21, 2025 10:52 AM
IMG

ਨਵੀਂ ਦਿੱਲੀ- ਵਿਰਾਟ ਕੋਹਲੀ 13 ਸਾਲ ਬਾਅਦ ਰਣਜੀ ਟਰਾਫੀ 'ਚ ਖੇਡਣਗੇ। ਉਨ੍ਹਾਂ ਨੇ 30 ਜਨਵਰੀ ਨੂੰ ਦਿੱਲੀ ਅਤੇ ਰੇਲਵੇ ਵਿਚਾਲੇ ਹੋਣ ਵਾਲੇ ਮੈਚ ਵਿੱਚ ਖੇਡਣ ਦੀ ਪੁਸ਼ਟੀ ਕੀਤੀ ਹੈ।ਦਿੱਲੀ ਦੇ ਕੋਚ ਸਰਨਦੀਪ ਸਿੰਘ ਨੇ ਕਿਹਾ ਕਿ ਵਿਰਾਟ ਨੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀ.ਡੀ.ਸੀ.ਏ.) ਦੇ ਪ੍ਰਧਾਨ ਰੋਹਨ ਜੇਤਲੀ ਅਤੇ ਟੀਮ ਪ੍ਰਬੰਧਨ ਨੂੰ ਕਿਹਾ ਹੈ ਕਿ ਉਹ ਰੇਲਵੇ ਵਿਰੁੱਧ ਮੈਚ ਲਈ ਉਪਲਬਧ ਰਹਿਣਗੇ। ਹਾਲਾਂਕਿ ਉਹ 23 ਜਨਵਰੀ ਨੂੰ ਸੌਰਾਸ਼ਟਰ ਖਿਲਾਫ ਹੋਣ ਵਾਲੇ ਮੈਚ 'ਚ ਨਹੀਂ ਖੇਡਣਗੇ।ਵਿਰਾਟ ਕੋਹਲੀ ਨੇ ਬੀਸੀਸੀਆਈ ਦੀ ਮੈਡੀਕਲ ਟੀਮ ਨੂੰ ਗਰਦਨ ਵਿੱਚ ਦਰਦ ਹੋਣ ਦੀ ਜਾਣਕਾਰੀ ਦਿੱਤੀ ਹੈ। ਉਹ    ਇੰਜੈਕੇਸ਼ਨ (ਟੀਕੇ) ਲਗਾ ਰਿਹਾ ਹੈ। ਫਿੱਟ ਹੋਣ 'ਤੇ ਉਹ ਦੂਜੇ ਮੈਚ ਤੋਂ ਉਪਲਬਧ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.