IMG-LOGO
ਹੋਮ ਰਾਸ਼ਟਰੀ: 🟠 ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਨ ਵਾਲੇ ਤਿੰਨੋ ਦੋਸ਼ੀ ਭਾਜਪਾ...

🟠 ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਨ ਵਾਲੇ ਤਿੰਨੋ ਦੋਸ਼ੀ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਦੇ ਕਰੀਬੀ ਹਨ-ਸੀਐਮ ਆਤਿਸ਼ੀ

Admin User - Jan 19, 2025 01:40 PM
IMG

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਐਤਵਾਰ ਸਵੇਰੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਜਿਸ 'ਚ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ 'ਤੇ ਹੋਏ ਹਮਲੇ ਨੂੰ ਲੈ ਕੇ ਭਾਜਪਾ ਵਰਕਰਾਂ 'ਤੇ ਨਵੇਂ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕੇਜਰੀਵਾਲ 'ਤੇ ਭਾਜਪਾ ਦੇ 3 ਗੁੰਡਿਆਂ ਨੇ ਹਮਲਾ ਕੀਤਾ ਹੈ। ਇਹ ਤਿੰਨੋਂ ਕੱਟੜ ਅਪਰਾਧੀ ਹਨ, ਜੋ ਕੇਜਰੀਵਾਲ ਨੂੰ ਮਾਰਨਾ ਚਾਹੁੰਦੇ ਸਨ। ਤਿੰਨਾਂ ਖਿਲਾਫ ਚੋਰੀ, ਡਕੈਤੀ ਤੋਂ ਲੈ ਕੇ ਕਤਲ ਦੀ ਕੋਸ਼ਿਸ਼ ਤੱਕ ਦੇ ਮਾਮਲੇ ਦਰਜ ਹਨ।

ਆਤਿਸ਼ੀ ਨੇ ਕਿਹਾ ਕਿ ਇਹ ਆਮ ਵਰਕਰ ਨਹੀਂ ਹਨ, ਇਹ ਕੱਟੜ ਗੁੰਡੇ ਹਨ। ਚੋਣਾਂ 'ਚ ਹਾਰ ਦੇਖ ਕੇ ਭਾਜਪਾ ਪਰੇਸ਼ਾਨ ਹੈ। ਉਹ ਕੇਜਰੀਵਾਲ ਨੂੰ ਮਾਰਨ ਲਈ ਨਿਕਲੀ ਹੈ। ਹਮਲਾਵਰਾਂ ਵਿੱਚੋਂ ਪਹਿਲਾ ਰਾਹੁਲ ਉਰਫ਼ ਸ਼ੇਨਕੀ ਸੀ, ਉਹ ਭਾਜਪਾ ਦਾ ਆਗੂ ਹੈ ਤੇ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਦਾ ਬਹੁਤ ਖਾਸ ਹੈ। ਇਸ ਤੋਂ ਇਲਾਵਾ ਦੂਜੇ ਹਮਲਾਵਰ ਦਾ ਨਾਂ ਰੋਹਿਤ ਤਿਆਗੀ ਹੈ,ਰੋਹਿਤ ਪ੍ਰਵੇਸ਼ ਵਰਮਾ ਨੂੰ ਵੀ ਪ੍ਰਮੋਟ ਕਰਦੇ ਹਨ। ਤੀਜਾ ਵਿਅਕਤੀ ਸੁਮਿਤ ਹੈ,ਇਸ 'ਤੇ ਚੋਰੀ ਅਤੇ ਡਕੈਤੀ ਦਾ ਮਾਮਲਾ ਦਰਜ ਹੈ।

ਮੁੱਖ ਮੰਤਰੀ ਆਤਿਸ਼ੀ ਦੇ ਦੋਸ਼ਾਂ ਨੂੰ ਨਾਕਾਰ ਦੇ ਹੋਏ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਕਿਹਾ- ਇਹ ਤਿੰਨੇ ਹੀ ਕੇਜਰੀਵਾਲ ਨਾਲ ਗੱਲ ਕਰਨਾ ਚਾਹੁੰਦੇ ਸਨ। ਕਿਸੇ ਕੋਲ ਕੋਈ ਹਥਿਆਰ ਨਹੀਂ ਸੀ। 'ਆਪ' ਹੁਣ ਫੋਟੋ ਪੋਸਟ ਕਰਕੇ ਉਨ੍ਹਾਂ ਨੂੰ ਮੇਰਾ ਕਰੀਬੀ ਦੱਸ ਰਹੀ ਹੈ, ਪਰ ਨਵੀਂ ਦਿੱਲੀ ਵਿਧਾਨ ਸਭਾ ਦੇ ਸਾਰੇ 1 ਲੱਖ 9 ਹਜ਼ਾਰ ਵੋਟਰ ਮੇਰੇ ਕਰੀਬੀ ਹਨ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.