ਤਾਜਾ ਖਬਰਾਂ
.
ਲੁਧਿਆਣਾ- ਪੰਜਾਬ ਦੇ ਲੁਧਿਆਣਾ ਦੇ ਨਿਊ ਮਾਧੋਪੁਰੀ ਗਲੀ ਨੰਬਰ 3 ਵਿੱਚ ਅੱਜ ਇੱਕ 11 ਸਾਲਾ ਲੜਕੀ ਦੇ ਸਿਰ ਵਿੱਚ ਹਵਾਈ ਫਾਇਰ ਦੌਰਾਨ ਗੋਲੀ ਲੱਗੀ ਹੈ । ਲੜਕੀ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਾਖਲ ਕਰਵਾਇਆ। ਫਿਲਹਾਲ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਪੁਲਿਸ ਨੇ ਇਲਾਕੇ ਦੀਆਂ ਕਈ ਛੱਤਾਂ ਦੀ ਤਲਾਸ਼ੀ ਲਈ। ਪੁਲਿਸ ਕਈ ਲੋਕਾਂ ਦੇ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੀ ਹੈ, ਜਿਨ੍ਹਾਂ ਦੀਆਂ ਛੱਤਾਂ 'ਤੇ ਕੈਮਰੇ ਲਗਾਏ ਗਏ ਹਨ। ਜ਼ਖਮੀ ਲੜਕੀ ਦੀ ਪਛਾਣ ਆਇਸ਼ਾਨਾ ਵਜੋਂ ਹੋਈ ਹੈ।
ਬੱਚੀ ਦੇ ਪਿਤਾ ਨਾਸਿਰ ਆਲਮ ਨੇ ਦੱਸਿਆ ਕਿ ਸਾਡਾ ਪਰਿਵਾਰ ਕਢਾਈ ਦਾ ਕੰਮ ਕਰਦਾ ਹੈ। ਖਾਣਾ ਖਾਣ ਤੋਂ ਬਾਅਦ ਬੇਟੀ ਆਇਸ਼ਾਨਾ ਆਪਣੀ ਮਾਂ ਨਾਲ ਛੱਤ 'ਤੇ ਪਤੰਗਬਾਜੀ ਦੇਖਣ ਲਈ ਘਰ ਚਲੀ ਗਈ। ਕਰੀਬ 12.30 ਵਜੇ ਉਹ ਪਤੰਗ ਚੁੱਕਣ ਲਈ ਜਨਰੇਟਰ ਨੇੜੇ ਕਮਰੇ 'ਚ ਗਈ ਸੀ ਕਿ ਅਚਾਨਕ ਕੋਈ ਤਿੱਖੀ ਚੀਜ਼ ਉਸ ਦੇ ਸਿਰ 'ਚ ਵੱਜ ਗਈ। ਆਇਸ਼ਾਨਾ ਨੇ ਆਪਣੀ ਮਾਂ ਨੂੰ ਦਿਖਾਇਆ ਕਿ ਉਸ ਦੇ ਸਿਰ 'ਤੇ ਕੁਝ ਵੱਜਿਆ ਹੈ। ਖੂਨ ਵਗਦਾ ਦੇਖ ਕੇ ਆਇਸ਼ਾਨਾ ਨੂੰ ਤੁਰੰਤ ਨਜ਼ਦੀਕੀ ਕਲੀਨਿਕ ਲਿਜਾਇਆ ਗਿਆ।
ਡਾਕਟਰ ਨੇ ਤੁਰੰਤ ਆਇਸ਼ਾਨਾ ਦਾ ਇਲਾਜ ਕੀਤਾ ਅਤੇ ਉਸ ਦੇ ਸਿਰ 'ਚੋਂ ਗੋਲੀ ਕੱਢ ਕੇ ਤੁਰੰਤ ਸਿਵਲ ਹਸਪਤਾਲ ਭੇਜ ਦਿੱਤਾ। ਪਰਿਵਾਰ ਨੇ ਤੁਰੰਤ ਆਇਸ਼ਾਨਾ ਦੇ ਸਿਰ 'ਚੋਂ ਨਿਕਲੀ ਗੋਲੀ ਨੂੰ ਸੁੰਦਰ ਨਗਰ ਥਾਣੇ 'ਚ ਜਮ੍ਹਾ ਕਰਵਾ ਦਿੱਤਾ। ਪੁਲੀਸ ਨੇ ਪਰਿਵਾਰ ਨੂੰ ਧੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲੜਕੀ ਦਾ ਇਲਾਜ ਕੀਤਾ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਦੂਜੇ ਪਾਸੇ ਏਸੀਪੀ ਦਵਿੰਦਰ ਚੌਧਰੀ ਅਤੇ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਜਸਬੀਰ ਸਿੰਘ ਨਿਊ ਸੁੰਦਰ ਨਗਰ ਪੁੱਜੇ। ਪੁਲਿਸ ਨੇ ਪੂਰੇ ਇਲਾਕੇ ਦੀ ਤਲਾਸ਼ੀ ਲਈ। ਪੁਲੀਸ ਅਧਿਕਾਰੀਆਂ ਵੱਲੋਂ ਕਰੀਬ 8 ਤੋਂ 10 ਛੱਤਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਨੇ ਪਤੰਗ ਉਡਾਉਣ ਵਾਲੇ ਅਤੇ ਡੀਜੇ ਵਜਾ ਰਹੇ ਨੌਜਵਾਨਾਂ ਦੀ ਵੀ ਜਾਂਚ ਕੀਤੀ।ਫਿਲਹਾਲ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀ ਕਿਸਨੇ ਚਲਾਈ ਹੈ, ਜਾਂਚ ਜਾਰੀ ਹੈ।
Get all latest content delivered to your email a few times a month.