ਤਾਜਾ ਖਬਰਾਂ
ਸ਼ੁੱਕਰਵਾਰ ਨੂੰ ਅਮਰੀਕਾ ਦੇ ਅਟਲਾਂਟਾ ਹਵਾਈ ਅੱਡੇ 'ਤੇ ਡੇਲਟਾ ਏਅਰਲਾਈਨ ਦੇ ਜਹਾਜ਼ ਦੇ ਟੇਕਆਫ ਤੋਂ ਪਹਿਲਾਂ ਇੰਜਣ ਖਰਾਬ ਹੋ ਗਿਆ। ਜਿਸ ਤੋਂ ਬਾਅਦ ਐਮਰਜੈਂਸੀ ਸਲਾਈਡਰ ਰਾਹੀਂ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਕੱਢਿਆ ਗਿਆ। ਸੀਐਨਐਨ ਮੁਤਾਬਕ ਇੰਜਣ ਖ਼ਰਾਬ ਹੋਣ ਕਾਰਨ ਜਹਾਜ਼ ਦੀ ਉਡਾਣ ਰੱਦ ਕਰਨੀ ਪਈ। ਇਸ ਹਾਦਸੇ 'ਚ 4 ਲੋਕ ਜ਼ਖਮੀ ਹੋ ਗਏ। ਜਹਾਜ਼ ਵਿੱਚ 200 ਤੋਂ ਵੱਧ ਲੋਕ ਸਵਾਰ ਸਨ। ਹਾਦਸੇ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਯਾਤਰੀਆਂ ਨੂੰ ਸਲਾਈਡ (ਚਾਦਰ ਵਰਗਾ ਕੱਪੜਾ) ਵਿੱਚੋਂ ਬਾਹਰ ਨਿਕਲਦੇ ਦੇਖਿਆ ਜਾਂਦਾ ਹੈ।
ਇੱਕ ਯਾਤਰੀ, ਕਰਟਿਸ ਜੇਮਸ ਨੇ ਸੀਐਨਐਨ ਨੂੰ ਦੱਸਿਆ ਕਿ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਕੁਝ ਖਰਾਬ ਹੋ ਗਿਆ ਅਤੇ ਇੰਜਣ ਵਿੱਚ ਅੱਗ ਲੱਗ ਗਈ ਸੀ। ਐਮਰਜੈਂਸੀ ਦੀ ਸਥਿਤੀ ਵਿੱਚ ਜਹਾਜ਼ ਨੂੰ ਖਾਲੀ ਕਰਨਾ ਪਿਆ। ਡੈਲਟਾ ਏਅਰ ਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਦੇ ਚਾਲਕ ਦਲ ਨੇ ਇੰਜਣ ਵਿਚ ਖਰਾਬੀ ਦਾ ਪਤਾ ਲੱਗਣ ਤੋਂ ਬਾਅਦ ਟੇਕਆਫ ਨੂੰ ਰੱਦ ਕਰ ਦਿੱਤਾ। ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਹਾਦਸੇ ਵਿੱਚ ਚਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਇੱਕ ਨੂੰ ਹਸਪਤਾਲ ਲਿਜਾਇਆ ਗਿਆ, ਜਦਕਿ ਬਾਕੀ ਤਿੰਨ ਦਾ ਮੌਕੇ 'ਤੇ ਹੀ ਇਲਾਜ ਕੀਤਾ ਗਿਆ।
Get all latest content delivered to your email a few times a month.