IMG-LOGO
ਹੋਮ ਪੰਜਾਬ: ਡਾ. ਜਗਤਾਰਦੀਪ ਦੀ ਪਲੇਠੀ ਕਾਵਿ ਪੁਸਤਕ “ਵੇਖਣ ਵਾਲੀ ਅੱਖ “ਪ੍ਰੋ....

ਡਾ. ਜਗਤਾਰਦੀਪ ਦੀ ਪਲੇਠੀ ਕਾਵਿ ਪੁਸਤਕ “ਵੇਖਣ ਵਾਲੀ ਅੱਖ “ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿੱਚ ਲੋਕ ਅਰਪਣ

Admin User - Jan 11, 2025 07:55 PM
IMG

.

ਲੁਧਿਆਣਾਃ 11 ਜਨਵਰੀ- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲਾਇਬਰੇਰੀ ਸਾਇੰਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ. ਜਗਤਾਰ ਸਿੰਘ ਉਰਫ਼ ਜਗਤਾਰਦੀਪ ਦੀ ਪਲੇਠੀ ਕਾਵਿ ਪੁਸਤਕ ਵੇਖਣ ਵਾਲੀ ਅੱਖ ਬੀਤੀ ਸ਼ਾਮ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲੋਕ ਅਰਪਣ ਕਰਦਿਆਂ ਕਿਹਾ ਹੈ ਕਿ ਸਾਰੀ ਉਮਰ ਵਿੱਚ ਇਕੱਠੇ ਕੀਤੇ ਕਾਵਿਕ ਪਲਾਂ ਨੂੰ ਸੰਭਾਲ ਕੇ ਭਵਿੱਖ ਪੀੜ੍ਹੀਆਂ ਦੇ ਹਵਾਲੇ ਕਰਨਾ ਵੀ ਸ਼ੁਭ ਕਾਰਜ ਹੈ। ਡਾ. ਜਗਤਾਰਦੀਪ ਨਾਲ ਮੇਰਾ ਵਾਹ ਵਾਸਤਾ ਉਦੋਂ ਪਿਆ ਜਦ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਬਣਨ ਉਪਰੰਤ 2010 ਵਿੱਚ ਪੰਜਾਬ ਰਾਜ ਲਾਇਬਰੇਰੀ ਐਕਟ ਬਣਾਉਣ ਵਾਲੀ ਕਮੇਟੀ ਵਿੱਚ ਦੋਵੇਂ ਇਕੱਠੇ ਕੰਮ ਕਰ ਰਹੇ ਸਾਂ। ਇਸ ਕਾਰਜ ਵਿੱਚ ਭਾਵੇਂ ਸਾਨੂੰ ਅੱਜ ਤੀਕ ਵੀ ਅਸਫ਼ਲਤਾ ਪੱਲੇ ਪਈ ਹੈ ਪਰ ਦਸਤਾਵੇਜ਼ ਤਿਆਰ ਕਰਕੇ ਸਿੱਖਿਆ ਮੰਤਰੀ ਸ. ਸੇਵਾ ਸਿੰਘ ਸੇਖਵਾਂ ਨੂੰ ਸੌਂਪਣ ਅਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੋਂ ਸਿਧਾਂਤਕ ਪ੍ਰਵਾਨਗੀ ਲੈਣ ਤੀਕ ਦਾ ਸਫ਼ਰ ਅਸੀਂ ਇਕੱਠਿਆਂ ਕੀਤਾ। 
ਪਿਛਲੇ ਕੁਝ ਸਾਲਾਂ ਤੋਂ  ਡਾ. ਜਗਤਾਰਦੀਪ ਦੀਆਂ ਕਵਿਤਾਵਾਂ ਪੜ੍ਹ ਕੇ ਮੈਂ ਮਹਿਸੂਸ ਕਰਦਾ ਰਿਹਾ ਹਾਂ ਕਿ ਉਸ ਕੋਲ ਸਹਿਜ ਸੰਵੇਦਨਾ ਦੇ ਨਾਲ ਨਾਲ ਵਿਸ਼ਵ ਪੱਧਰ ਤੇ ਲਿਖੇ ਜਾ ਰਹੇ ਸਾਹਿੱਤ ਦਾ ਗੂੜ੍ਹ ਗਿਆਨ ਵੀ ਭਰਪੂਰ ਹੈ। ਇਸ ਦਾ ਪ੍ਰਕਾਸ਼ ਉਸ ਦੀਆਂ ਕਵਿਤਾਵਾਂ ਵਿੱਚੋਂ ਥਾਂ ਪਰ ਥਾ ਹਾਜ਼ਰ ਮਿਲਦਾ ਹੈ। 
ਪੁਸਤਕ ਦੇ ਲੇਖਕ ਡਾ. ਜਗਤਾਰਦੀਪ  ਨੇ ਕਿਹਾ ਕਿ ਮੈਂ ਕਵਿਤਾ ਦਾ ਰਸੀਆ ਹੋਣ ਉਪਰੰਤ ਹੀ ਕਵਿਤਾ ਸਿਰਜਣ ਦੇ ਰਾਹ ਤੁਰਿਆ ਹਾਂ। ਮੇਰੇ ਲਈ ਕਵਿਤਾ ਰੂਹ ਦਾ ਮੇਲਾ ਹੈ। ਰੂਹ ਔਰਤ ਜਾਂ ਮਰਦ ਨਹੀਂ ਹੁੰਦੀ ਸਗੋਂ ਦੋਹਾਂ ਦੀ ਤਰਜ਼ਮਾਨੀ ਕਰਦੀ ਹੈ। ਮੇਰੀਆਂ ਕਵਿਤਾਵਾਂ ਮਨੁੱਖੀ ਰੂਹ ਦੇ ਨਿਰੰਤਰ ਵਹਿੰਦੇ ਦਰਿਆ ਦੇ ਵੱਖ ਵੱਖ ਪਹਿਲੂਆਂ ਪ੍ਰਤੀ ਮੇਰਾ ਨਿਜੀ ਪ੍ਰਗਟਾਵਾ ਹਨ। 
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਡਾ. ਜਗਤਾਰਦੀਪ ਦੀ ਪੁਸਤਕ ਦਾ ਸੁਆਗਤ ਕਰਦਿਆਂ ਕਿਹਾ ਕਿ ਗੋਰਕੀ ਪ੍ਰਕਾਸ਼ਨ ਲੁਧਿਆਣਾ ਦੀ ਇਹ ਪ੍ਰਕਾਸ਼ਨਾ ਪੰਜਾਬੀ ਕਾਵਿ ਜਗਤ ਵਿੱਚ ਸੱਜਰਾਪਨ ਲੈ ਕੇ ਆਵੇਗੀ। 
ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਤੋਂ ਆਏ ਪੰਜਾਬ ਐਕਸਪ੍ਰੈੱਸ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਸ. ਮਲਕੀਤ ਸਿੰਘ ਦਾਖਾ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਸ਼੍ਰੀ ਕ ਕ ਬਾਵਾ , ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ,ਸ. ਦਰਸ਼ਨ ਸਿੰਘ ਸ਼ੰਕਰ, ਰਵਿੰਦਰ ਸਿਆਣ, ਸਤੀਸ਼ ਗੁਲਾਟੀ, ਪੁਸਤਕ ਦੇ ਪ੍ਰਕਾਸ਼ਕ ਹਰੀਸ਼ ਮੌਦਗਿੱਲ, ਕੌਮੀ ਸਾਹਿੱਤ ਤੇ ਕਲਾ ਪਰਿਸ਼ਦ ਦੇ  ਸਕੱਤਰ ਜਨਰਲ ਸਤਿਬੀਰ ਸਿੰਘ ਸਿੱਧੂ(ਟੋਰੰਟੋ)  ਅਮਰਜੀਤ ਸ਼ੇਰਪੁਰੀ,ਸੁਰਿੰਦਰਦੀਪ, ਜਸਬੀਰ ਸਿੰਘ ਰਾਣਾ ,ਰੇਸ਼ਮ ਸਿੰਘ ਸੱਗੂ ਨੇ ਵੀ ਡਾ. ਜਗਤਾਰਦੀਪ ਨੂੰ ਪੁਸਤਕ ਪ੍ਰਕਾਸ਼ਨ ਤੇ ਮੁਬਾਰਕ ਦਿੱਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.