ਤਾਜਾ ਖਬਰਾਂ
.
ਹੁਸ਼ਿਆਰਪੁਰ- ਹੁਸ਼ਿਆਰਪੁਰ 'ਚ ਬੀਤੀ ਰਾਤ ਕਰੀਬ ਸਾਢੇ 10 ਵਜੇ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਘਰ ਦੇ ਗੇਟ 'ਤੇ 2 ਵਾਰ ਕੁੱਲ 8 ਰਾਊਂਡ ਫਾਇਰ ਕੀਤੇ। ਪਹਿਲੀ ਵਾਰ 5 ਗੋਲੀਆਂ ਚਲਾਈਆਂ ਗਈਆਂ ਅਤੇ ਦੂਜੀ ਵਾਰ 3 ਗੋਲੀਆਂ ਚਲਾਈਆਂ ਗਈਆਂ। ਘਟਨਾ ਦੇ ਸਮੇਂ ਘਰ 'ਚ ਤਿੰਨ ਵਿਅਕਤੀ ਮੌਜੂਦ ਸਨ, ਜਦਕਿ ਘਰ ਦਾ ਮੁਖੀ ਕਿਸੇ ਕੰਮ ਲਈ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਹੋਇਆ ਸੀ। ਇਹ ਘਰ ਅਮਰੀਕ ਸਿੰਘ ਦਾ ਹੈ ਅਤੇ ਘਟਨਾ ਮੁਕੇਰੀਆਂ ਸਥਿਤ ਆਰੀਆ ਸਮਾਜੀ ਇਲਾਕੇ ਦੀ ਹੈ।
ਐਸਪੀ ਹੁਸ਼ਿਆਰਪੁਰ ਸਰਬਜੀਤ ਸਿੰਘ ਬਾਹੀਆ ਅਨੁਸਾਰ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਰਾਜੇਸ਼ ਕੁਮਾਰ ਜੋ ਕਿ ਇਸ ਸਮੇਂ ਗ੍ਰੀਸ ਵਿੱਚ ਰਹਿ ਰਿਹਾ ਹੈ, ਨੂੰ ਕੁਝ ਸਮਾਂ ਪਹਿਲਾਂ ਧਮਕੀ ਭਰਿਆ ਫ਼ੋਨ ਆਇਆ ਸੀ। ਅਮਰੀਕ ਸਿੰਘ ਦੇ ਪਰਿਵਾਰ ਵਿੱਚ ਦੋ ਪੁੱਤਰ ਹਨ- ਦਿਨੇਸ਼ ਕੁਮਾਰ ਜੋ ਇੱਥੇ ਰਹਿੰਦਾ ਹੈ ਅਤੇ ਰਾਜੇਸ਼ ਕੁਮਾਰ ਜੋ ਵਿਦੇਸ਼ ਵਿੱਚ ਰਹਿੰਦਾ ਹੈ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪਰਿਵਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਹਮਲਾਵਰਾਂ ਖ਼ਿਲਾਫ਼ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
Get all latest content delivered to your email a few times a month.