ਤਾਜਾ ਖਬਰਾਂ
ਭਾਰਤ ਵਿੱਚ HMPV ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਅਸਾਮ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ 10 ਮਹੀਨੇ ਦੇ ਬੱਚੇ ਵਿੱਚ HMPV ਦੇ ਸੰਕਰਮਣ ਪਾਏ ਗਏ ਹਨ ।
ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦਾ ਡਿਬਰੂਗੜ੍ਹ ਦੇ ਅਸਾਮ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਹੁਣ ਸਥਿਰ ਹੈ।
ਏਐਮਸੀਐਚ ਦੇ ਸੁਪਰਡੈਂਟ ਡਾ. ਧਰੁਬਜਯੋਤੀ ਭੂਈਆਂ ਨੇ ਦੱਸਿਆ ਕਿ ਬੱਚੇ ਨੂੰ ਚਾਰ ਦਿਨ ਪਹਿਲਾਂ ਜ਼ੁਕਾਮ ਦੇ ਲੱਛਣਾਂ ਕਾਰਨ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਹਸਪਤਾਲ ਦੇ ਸੁਪਰਡੈਂਟ ਨੇ ਕਿਹਾ ਕਿ ਲਾਹੋਵਾਲ ਸਥਿਤ ਆਈਸੀਐਮਆਰ-ਆਰਐਮਆਰਸੀ ਤੋਂ ਟੈਸਟ ਦੇ ਨਤੀਜੇ ਪ੍ਰਾਪਤ ਕਰਨ ਤੋਂ ਬਾਅਦ ਕੱਲ੍ਹ HMPV ਸੰਕਰਮਣ ਦੀ ਪੁਸ਼ਟੀ ਹੋਈ ਸੀ। ਭੂਈਆਂ ਨੇ ਕਿਹਾ ਕਿ ਇਨਫਲੂਐਂਜ਼ਾ ਤੇ ਫਲੂ ਨਾਲ ਸਬੰਧਤ ਮਾਮਲਿਆਂ ਵਿੱਚ ਸੈਂਪਲ ਨਿਯਮਤ ਤੌਰ 'ਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਨੂੰ ਜਾਂਚ ਲਈ ਭੇਜੇ ਜਾਂਦੇ ਹਨ, ਜਿਸ ਵਿੱਚ ਇਹ ਰਿਪੋਰਟ ਆਈ ਹੈ।
Get all latest content delivered to your email a few times a month.