ਤਾਜਾ ਖਬਰਾਂ
.
ਜੰਡਿਆਲਾ ਗੁਰੂ ਵਿਖੇ ਇੱਕ ਵਾਰ ਫਿਰ ਤੋਂ ਚੋਰਾਂ ਨੇ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ।ਕਿਉਂਕਿ ਮੌਸਮ ਨੂੰ ਦੇਖਦੇ ਹੋਏ ਜਿੱਥੇ ਬਹੁਤ ਜਿਆਦਾ ਧੁੰਦ ਪੈਂਦੀ ਹੈ ਉਸਦਾ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਅੱਜ ਜੰਡਿਆਲਾ ਗੁਰੂ ਦੇ ਉੱਦਮ ਸਿੰਘ ਚੌਂਕ ਵਿੱਚ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਜਿਸ ਵਿੱਚ ਗਗਨ ਟੇਲਰ ਦੇ ਮਾਲਕ ਨੇ ਦੱਸਿਆ ਕਿ ਓਸਦਾ 40000/- ਰੁਪਏ ਦੇ ਕੋਟ ਪੈਂਟ ਤੇ ਇੱਕ ਏਨਵੇਟਰ ਚੁੱਕ ਕੇ ਚੋਰ ਲੇ ਗਏ ਜੋਂ ਕਿ ਗਾਹਕਾਂ ਦੇ ਸੀਨ ਵਾਸਤੇ ਆਏ ਸਨ
ਇਸ ਮੌਕੇ ਤੇ ਚੌਂਕੀ ਇੰਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਚੋਰਾਂ ਦੀ ਤਲਾਸ਼ ਜਾਰੀ ਹੈ ਅਤੇ ਸ਼ਹਿਰ ਦੇ CCTV ਕੈਮਰੇ ਦੇਖ ਰਹੇ ਹਨ ਅਤੇ ਜਲਦੀ ਹੀ ਚੋਰਾਂ ਦਾ ਪਤਾ ਲੱਗ ਜਾਵੇਗਾ ।ਉਥੇ ਨਾਲ ਹੀ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਮੀਡੀਆ ਦੇ ਰਾਹੀਂ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕੀਤੀ ਕਿ ਇਸ ਧੁੰਦ ਦੇ ਮੌਸਮ ਦੇ ਵਿੱਚ ਉਹ ਆਪਣੇ ਚੌਂਕਾਂ ਦੇ ਵਿੱਚ ਚੌਂਕੀਦਾਰ ਜਰੂਰ ਰੱਖਣ ਅਤੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਲਗਵਾਉਣ ਦੀ ਗੁਜ਼ਾਰਿਸ਼ ਕੀਤੀ।
Get all latest content delivered to your email a few times a month.