ਤਾਜਾ ਖਬਰਾਂ
.
ਜਲੰਧਰ- ਪੰਜਾਬ ਦੇ ਜਲੰਧਰ 'ਚ ਲੰਮਾ ਿਪੰਡ ਚੌਕ ਨੇੜੇ ਫ਼ੋਨ 'ਤੇ ਗੱਲ ਕਰਦੇ ਸਮੇਂ ਸੜਕ ਤੋਂ ਲੰਘ ਰਹੇ ਇੱਕ ਨੌਜਵਾਨ ਬਿਜਲੀ ਦੀ ਤਾਰ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਉਕਤ ਬਿਜਲੀ ਦੀਆਂ ਤਾਰਾਂ ਸੜਕ 'ਤੇ ਪਈਆਂ ਸਨ। ਪਾਵਰਕੌਮ ਦੀ ਗਲਤੀ ਕਾਰਨ 21 ਸਾਲਾ ਨੌਜਵਾਨ ਦੀ ਜਾਨ ਚਲੀ ਗਈ।
ਮ੍ਰਿਤਕ ਹਰਦਿਆਲ ਨਗਰ ਸੰਤੋਖਪੁਰਾ ਦੇ ਰਹਿਣ ਵਾਲੇ 21 ਸਾਲਾ ਲੱਕੀ ਦੀ ਲਾਸ਼ ਨੂੰ ਜਲੰਧਰ ਕਮਿਸ਼ਨਰੇਟ ਪੁਲਸ ਨੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਇਸ ਮਾਮਲੇ ਦੀ ਹੁਣ ਜਲੰਧਰ ਸਿਟੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਵਾਪਰੀ। ਜਦੋਂ ਲੱਕੀ ਲੰਮਾ ਆਪਣੇ ਫੋਨ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਪਿੰਡ ਚੌਕ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਸੜਕ ’ਤੇ ਪਈਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ ਟਕਰਾ ਗਿਆ। ਜਿਸ ਕਾਰਨ ਲੱਕੀ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਮੌਕੇ 'ਤੇ ਹੀ ਉੱਥੇ ਡਿੱਗ ਗਿਆ। ਆਸ-ਪਾਸ ਦੇ ਲੋਕ ਤੁਰੰਤ ਲੱਕੀ ਵੱਲ ਭੱਜੇ ਆਏ, ਉਦੋਂ ਤੱਕ ਲੱਕੀ ਸੜਕ 'ਤੇ ਬੇਹੋਸ਼ ਪਿਆ ਸੀ। ਕੁਝ ਸਕਿੰਟਾਂ ਬਾਅਦ ਲੱਕੀ ਦਾ ਸਾਹ ਰੁਕ ਗਿਆ। ਪਾਵਰਕੌਮ ਦੀ ਇਸ ਅਣਗਹਿਲੀ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।
Get all latest content delivered to your email a few times a month.