IMG-LOGO
ਹੋਮ ਅੰਤਰਰਾਸ਼ਟਰੀ: ਕੈਨੇਡਾ ਦੇ PM ਜਸਟਿਨ ਟਰੂਡੋ ਜਲਦ ਦੇ ਸਕਦੇ ਹਨ ਅਸਤੀਫ਼ਾ,...

ਕੈਨੇਡਾ ਦੇ PM ਜਸਟਿਨ ਟਰੂਡੋ ਜਲਦ ਦੇ ਸਕਦੇ ਹਨ ਅਸਤੀਫ਼ਾ, ਇੱਕ ਜਾਂ ਦੋ ਦਿਨਾਂ ’ਚ ਹੋ ਕਰ ਸਕਦੇ ਹਨ ਵੱਡਾ ਐਲਾਨ

Admin User - Jan 06, 2025 12:22 PM
IMG

.

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫਾ ਦੇਣ ਦੀਆਂ ਖਬਰਾਂ ਹਨ। ਦੱਸਿਆ ਜਾ ਰਿਹਾ ਹੈ ਕਿ ਟਰੂਡੋ ਇੱਕ-ਦੋ ਦਿਨਾਂ ਵਿੱਚ ਆਪਣੇ ਅਸਤੀਫੇ ਦਾ ਐਲਾਨ ਕਰ ਸਕਦੇ ਹਨ। ਉਹ ਲਿਬਰਲ ਪਾਰਟੀ ਦੇ ਆਗੂ ਦਾ ਅਹੁਦਾ ਵੀ ਛੱਡਣ ਜਾ ਰਹੇ ਹਨ। ਗਲੋਬ ਐਂਡ ਮੇਲ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ। ਸੂਤਰਾਂ ਮੁਤਾਬਕ ਅਸਤੀਫ਼ੇ ਦੀ ਤਰੀਕ ਹਾਲੇ ਤੈਅ ਨਹੀਂ ਹੋਈ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸੇ ਅਹਿਮ ਕੌਮੀ ਪੱਧਰ ਦੀ ਮੀਟਿੰਗ ਤੋਂ ਪਹਿਲਾਂ ਹੋ ਸਕਦਾ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਟਰੂਡੋ ਆਪਣਾ ਅਹੁਦਾ ਤੁਰੰਤ ਛੱਡ ਦੇਣਗੇ ਜਾਂ ਨਵਾਂ ਨੇਤਾ ਚੁਣੇ ਜਾਣ ਤੱਕ ਇੰਤਜ਼ਾਰ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਕਿ ਕੀ ਉਹ ਅੰਤਰਿਮ ਨੇਤਾ ਅਤੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਛੱਡਣ ਲਈ ਤਿਆਰ ਹੋਣਗੇ। ਹਾਲਾਂਕਿ, ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਲੇਬਲੈਂਕ ਲਈ ਇਹ ਭੂਮਿਕਾ ਨਿਭਾਉਣਾ ਅਵਿਵਹਾਰਕ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.