ਤਾਜਾ ਖਬਰਾਂ
.
ਫ਼ਰੀਦਕੋਟ- ਪੰਜਾਬ ਦੇ ਫ਼ਰੀਦਕੋਟ 'ਚ ਬੱਕਰੀ ਪਾਲਣ ਧੰਦੇ ਨਾਲ ਜੁੜੇ ਨੇੜਲੇ ਪਿੰਡ ਰੋੜੀਕਪੂਰਾ ਦੇ ਕਿਸਾਨ ਹਰਦੀਪ ਸਿੰਘ ਦੇ ਖੇਤ ਬਣੇ ਬੱਕਰੀ (ਗੌਟ) ਫਾਰਮ 'ਤੇ ਬੀਤੀ ਰਾਤ ਆਵਾਰਾ ਕੁੱਤਿਆ ਨੇ ਹਮਲਾ ਕਰ ਦਿੱਤਾ । ਜਿਸ ਦੌਰਾਨ ਕਿਸਾਨ ਦੀਆਂ 17 ਬੱਕਰੀਆਂ ਨੂੰ ਆਵਾਰ ਕੁੱਤੇ ਨੋਚ ਨੋਚ ਕੇ ਖਾ ਗਏ ਅਤੇ 10 ਬੱਕਰੀਆਂ ਨੂੰ ਜਖ਼ਮੀ ਕਰ ਦਿੱਤਾ ।
ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਬੱਕਰੀ ਪਾਲਣ ਧੰਦੇ ਨਾਲ ਜੁੜਿਆ ਹੋਇਆ ਹੈ ਅਤੇ ਆਪਣੇ ਖੇਤ ਵਿਚ ਬੱਕਰੀ (ਗੌਟ) ਫਾਰਮ ਬਣਾਇਆ ਹੋਇਆ ਹੈ । ਅੱਜ ਸਵੇਰੇ ਜਦ ਉਹ ਆਪਣੇ ਫਾਰਮ ਹਾਊਸ 'ਤੇ ਪਹੁੰਚਿਆ ਤਾਂ ਦੇਖਿਆ ਕਿ ਵੱਡੀ ਗਿਣਤੀ ਵਿਚ ਆਵਾਰਾ ਕੁੱਤੇ ਬੱਕਰੀਆਂ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾ ਰਹੇ ਸਨ। ਇਸ ਦੌਰਾਨ ਉਸਨੇ ਨੇ ਆਪਣੇ ਸਾਥੀਆਂ ਨੂੰ ਮੌਕੇ 'ਟੇ ਬੁਲਾ ਕੇ ਬੜੀ ਜੱਦੋ ਜਹਿਦ ਨਾਲ ਕੁੱਤਿਆ ਨੂੰ ਫਾਰਮ ਹਾਊਸ ਤੋਂ ਬਾਹਰ ਕੱਢਿਆ। ਫਿਰ ਬਾਅਦ ਵਿਚ ਦੇਖਿਆ ਕਿ ਉਸ ਦੀਆਂ 17 ਬੱਕਰੀਆਂ ਦੀ ਮੌਤ ਹੋ ਚੁੱਕੀ ਸੀ ਅਤੇ 10 ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਸਨ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਕਰੀਆਂ ਦੀ ਸੁਰੱਖਿਆ ਲਈ ਬਣਾਏ ਗਏ ਬਿਲਡਿੰਗ ਦੇ ਦਰਵਾਜ਼ੇ ਦੇ ਹੇਠਲੇ ਪਾਸਿਓਂ ਆਵਾਰਾ ਕੁੱਤਿਆ ਵਲੋਂ ਮਿੱਟੀ ਪੱਟੀ ਗਈ ਅਤੇ ਉਥੋਂ ਹੀ ਉਨ੍ਹਾਂ ਨੇ ਅੰਦਰ ਵੜ ਕੇ ਬੱਕਰੀਆਂ 'ਤੇ ਹਮਲ ਕੀਤਾ।ਜਿਸ ਕਾਰਨ ਉਸਦਾ ਲੱਖਾਂ ਦਾ ਨੁਕਸਾਨ ਹੋ ਗਿਆ।
Get all latest content delivered to your email a few times a month.