ਤਾਜਾ ਖਬਰਾਂ
.
ਚੰਡੀਗੜ੍ਹ:- ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਦੀ ਇਮਾਰਤ, ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਬੰਬ ਦੀ ਸੂਚਨਾ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਐਸਪੀ ਸਿਟੀ ਗੀਤਾਂਜਲੀ ਖੰਡੇਵਾਲ, ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਅਤੇ ਬੰਬ ਨਿਰੋਧਕ ਦਸਤਾ ਮੌਕੇ ’ਤੇ ਪਹੁੰਚ ਗਿਆ।ਸੁਰੱਖਿਆ ਕਾਰਨਾਂ ਕਰਕੇ ਨਕਲੀ ਬੰਬ ਨੂੰ ਰੇਤ ਦੇ ਬੋਰੇ ਵਾਲੇ ਟਰੱਕ ਵਿੱਚ ਰੱਖਿਆ ਗਿਆ ਸੀ ਅਤੇ ਪੀਸੀਆਰ ਵਾਹਨਾਂ ਦੀ ਪਾਇਲਟ ਅਤੇ ਐਸਕਾਰਟ ਟੀਮ ਸਮੇਤ ਪੁਲੀਸ ਲਾਈਨ ਸੈਕਟਰ-26 ਲਿਜਾਇਆ ਗਿਆ, ਜਿੱਥੇ ਇਸ ਨੂੰ ਸੁਰੱਖਿਅਤ ਢੰਗ ਨਾਲ ਨਕਾਰਾ ਕਰ ਦਿੱਤਾ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਇਹ ਪੁਲਿਸ ਵੱਲੋਂ ਗਣਤੰਤਰ ਦਿਵਸ ਦੀ ਤਿਆਰੀ ਵਿੱਚ ਕੀਤੀ ਗਈ ਮੌਕ ਡਰਿੱਲ ਸੀ।
ਮੌਕ ਡਰਿੱਲ ਦੌਰਾਨ ਬੀਬੀਐਮਬੀ ਦੀ ਇਮਾਰਤ ਨੂੰ ਆਪਰੇਸ਼ਨ ਸੈੱਲ ਦੇ ਕਮਾਂਡੋਜ਼ ਨੇ ਘੇਰ ਲਿਆ ਅਤੇ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਇਸ ਤੋਂ ਬਾਅਦ, ਹਾਊਸ ਇੰਟਰਵੈਂਸ਼ਨ ਟੀਮ (ਐਚਆਈਟੀ), ਬੰਬ ਖੋਜ ਸਕੁਐਡ ਅਤੇ ਅਪਰੇਸ਼ਨ ਸੈੱਲ ਦੇ ਡਾਗ ਸਕੁਐਡ (ਕੇ-9) ਨੇ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਵੀਡੀਓ ਕਾਨਫਰੰਸਿੰਗ ਰੂਮ ਤੋਂ ਇੱਕ ਨਕਲੀ ਬੰਬ ਸਫਲਤਾਪੂਰਵਕ ਬਰਾਮਦ ਕੀਤਾ ਗਿਆ।
ਕਵਿੱਕ ਰਿਐਕਸ਼ਨ ਟੀਮ (ਕਿਊ.ਆਰ.ਟੀ.) ਅਤੇ ਓਪਰੇਸ਼ਨ ਸੈੱਲ ਦੀ ਸਨਾਈਪਰ ਟੀਮ, ਡਰੋਨ ਟੀਮ, ਪੀ.ਸੀ.ਆਰ ਵਾਹਨ (ਟਰੌਮਾ ਸਮੇਤ), ਟ੍ਰੈਫਿਕ ਵਿੰਗ ਦੀਆਂ ਗੱਡੀਆਂ (ਜ਼ੈਬਰਾ-208 ਅਤੇ ਟੋਇੰਗ-2), ਜੀਐਮਐਸਐਚ-16 ਦੀਆਂ ਐਂਬੂਲੈਂਸਾਂ ਅਤੇ ਪੁਲਿਸ ਹਸਪਤਾਲ, ਸੈਕਟਰ-26, ਫਾਇਰ ਸਟੇਸ਼ਨ, ਇੰਡਸਟਰੀਅਲ ਏਰੀਆ ਫੇਜ਼-1 ਤੋਂ ਫਾਇਰ ਟੈਂਡਰ ਅਤੇ ਸੈਕਟਰ-17 ਤੋਂ ਹਾਈਡ੍ਰੌਲਿਕ ਪਲੇਟਫਾਰਮ, ਸਿਵਲ ਡਿਫੈਂਸ ਟੀਮ, ਮੋਬਾਈਲ ਫੋਰੈਂਸਿਕ ਟੀਮ, ਸਥਾਨਕ ਪੁਲਿਸ ਸਟੇਸ਼ਨ ਦੀਆਂ ਟੀਮਾਂ ਸ਼ਾਮਲ ਸਨ।
ਪੁਲੀਸ ਅਧਿਕਾਰੀਆਂ ਅਨੁਸਾਰ ਇਹ ਮੌਕ ਡਰਿੱਲ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਰਵਾਈ ਗਈ ਸੀ। ਇਸ ਦਾ ਉਦੇਸ਼ ਸੰਭਾਵਿਤ ਐਮਰਜੈਂਸੀ ਸਥਿਤੀਆਂ ਵਿੱਚ ਪੁਲਿਸ ਅਤੇ ਸਬੰਧਤ ਵਿਭਾਗਾਂ ਦੀ ਤਿਆਰੀ ਦੀ ਜਾਂਚ ਕਰਨਾ ਸੀ।
Get all latest content delivered to your email a few times a month.