ਤਾਜਾ ਖਬਰਾਂ
.
ਅੰਮ੍ਰਿਤਸਰ- ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ। ਅੱਜ ਸਵੇਰੇ ਵੀ ਅੰਮ੍ਰਿਤਸਰ ਵਿੱਚ ਗੁੜ ਨਾਲ ਭਰਿਆ ਇੱਕ ਟਰੱਕ ਹਾਦਸਾਗ੍ਰਸਤ ਹੋ ਗਿਆ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਕਾਰ ਅਤੇ ਇੱਕ ਟਰਾਂਸਫਾਰਮਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਗੁੜ ਦਾ ਭਰਿਆ ਟਰੱਕ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਆਇਆ ਸੀ। ਜਦੋਂ ਟਰੱਕ ਗਲਵਾਲੀ ਫਾਟਕ ਨੇੜੇ ਪੁੱਜਾ ਤਾਂ ਧੁੰਦ ਕਾਰਨ ਮੋੜ ਲੈਂਦੇ ਸਮੇਂ ਟਰੱਕ ਟਰਾਂਸਫਾਰਮਰ ਨਾਲ ਟਕਰਾ ਗਿਆ, ਜਿਸ ਕਾਰਨ ਬਿਜਲੀ ਦਾ ਟਰਾਂਸਫਾਰਮਰ ਡਿੱਗ ਕੇ ਟੁੱਟ ਗਿਆ। ਇਸ ਤੋਂ ਬਾਅਦ ਅੱਗੇ ਜਾ ਰਿਹਾ ਟਰੱਕ ਇਕ ਕਾਰ 'ਤੇ ਜਾ ਡਿੱਗਾ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਬਚਾਅ ਹੋ ਗਿਆ। ਕਾਰ ਚਾਲਕ ਸਵਾਰੀ ਨੂੰ ਏਅਰਪੋਰਟ 'ਤੇ ਛੱਡ ਕੇ ਉਥੇ ਹੀ ਖੜ੍ਹਾ ਸੀ ਅਤੇ ਕਾਰ 'ਚ ਬੈਠਾ ਸੀ ਪਰ ਟਰੱਕ ਨਾਲ ਹਾਦਸਾ ਵਾਪਰ ਗਿਆ। ਹਾਲਾਂਕਿ ਕਾਰ ਦੇ ਡਰਾਈਵਰ ਨੂੰ ਵੀ ਕੋਈ ਝਰੀਟ ਨਹੀਂ ਲੱਗੀ ਅਤੇ ਟਰੱਕ ਦਾ ਡਰਾਈਵਰ ਅਤੇ ਕੰਡਕਟਰ ਵੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸ਼ਾਇਦ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਕਾਰ ਚਾਲਕ ਅਤੇ ਟਰੱਕ ਚਾਲਕ ਸੁਰੱਖਿਅਤ ਹਨ ਪਰ ਕਾਰ ਅਤੇ ਟਰੱਕ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ। ਫਿਲਹਾਲ ਟਰੈਫਿਕ ਨੂੰ ਕਲੀਅਰ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
Get all latest content delivered to your email a few times a month.