IMG-LOGO
ਹੋਮ ਪੰਜਾਬ: ਰੰਜ਼ਿਸ਼ 'ਚ ਸਾਥੀਆਂ ਨਾਲ ਮਿਲ ਕੇ ਪਤੀ-ਪਤਨੀ 'ਤੇ ਕੀਤਾ ਹਮਲਾ,...

ਰੰਜ਼ਿਸ਼ 'ਚ ਸਾਥੀਆਂ ਨਾਲ ਮਿਲ ਕੇ ਪਤੀ-ਪਤਨੀ 'ਤੇ ਕੀਤਾ ਹਮਲਾ, ਦੋਵੇਂ ਹਸਪਤਾਲ ਦਾਖ਼ਲ

Admin User - Jan 03, 2025 12:49 PM
IMG

.

ਅੰਮ੍ਰਿਤਸਰ ਵਿੱਚ ਲੁੱਟ ਖੋਹ ਤੇ ਹਮਲੇ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਵੇਰਕਾ ਤੋਂ ਸਾਹਮਣੇ ਆਇਆ ਹੈ ਕਿ ਜਿਥੇ ਇੱਕ ਸਖ਼ਸ਼ ਵੱਲੋਂ ਰੰਜ਼ਿਸ਼ ਤਹਿਤ ਹਥਿਆਰਾਂ ਨਾਲ ਕੀਤੇ ਹਮਲੇ ਵਿੱਚ ਪਤੀ-ਪਤਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।

ਜਾਣਕਾਰੀ ਮੁਤਾਬਕ ਮੁਲਜ਼ਮ ਰੌਸ਼ਨ ਮਸੀਹ ਨੇ ਤੇਜ਼ਧਾਰ ਹਥਿਆਰਾਂ ਨਾਲ ਅਮਰ ਮਸੀਹ ਅਤੇ ਉਸਦੀ ਪਤਨੀ ਗੰਭੀਰ ਉਪਰ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਅਤੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ।

ਇਸ ਬਾਰੇ ਗੱਲ ਕਰਦਿਆਂ ਪੀੜਤ ਅਮਰ ਮਸੀਹ ਨੇ ਦੱਸਿਆ ਕਿ ਉਹ ਆਪਣੇ ਘਰ ਬੈਠਾ ਸੀ ਕਿ ਅਚਾਨਕ ਇਲਾਕੇ ਦੇ ਰੋਸ਼ਨ ਮਸੀਹ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸ਼ਰਾਬ ਪੀ ਕੇ ਉਸ ਅਤੇ ਉਸ ਦੀ ਪਤਨੀ 'ਤੇ ਦਾਤਰ ਮਾਰ ਕੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਜ਼ਖਮੀ ਹੋ ਗਏ। ਇਸ ਕਾਰਨ ਮੇਰੇ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਨੇ ਕਿਹਾ ਕਿ ਮੈਂ ਇੱਕ ਗਰੀਬ ਵਿਅਕਤੀ ਹਾਂ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਿਲ ਨਾਲ ਕਰਦਾ ਹਾਂ। ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ। ਇਸ ਦੌਰਾਨ ਮਾਮਲੇ ਦੀ ਜਾਂਚ ਕਰ ਰਹੇ ਵੇਰਕਾ ਥਾਣੇ ਦੇ ਏਐਸਆਈ ਸਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਕੌਲ ਅਮਰ ਮਸੀਹ ਨਾਮਕ ਵਿਅਕਤੀ ਦੀ ਦਰਖਾਸਤ ਆਈ ਹੈ। ਜਿਸ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.