ਤਾਜਾ ਖਬਰਾਂ
.
ਪੰਜਾਬ ’ਚ ਮੈਂਬਰਸ਼ਿਪ ਅਭਿਆਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਬੈਠਕ ਵਿਚ ਉਸ ਵੇਲੇ ਪਾਰਟੀ ਦੇ ਨੇਤਾ ਹੱਕੇਬੱਕੇ ਰਹਿ ਗਏ, ਜਦੋਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਗੈਰਮੌਜੂਦਗੀ ਵਿਚ ਬੈਠਕ ਦੀ ਪ੍ਰਧਾਨਗੀ ਕਰ ਰਹੇ ਉੱਪ ਪ੍ਰਧਾਨ ਸੁਰਜੀਤ ਕੁਮਾਰ ਜਿਆਣੀ ਨੇ ਟਰੱਕ ਦੇ ਅੱਗੇ ਮਰਸਡੀਜ਼ ਲਗਾਉਣ ਦੀ ਗੱਲ ਕਹੀ। ਲਾਅ ਭਵਨ ਵਿਚ ਹੋ ਰਹੀ ਬੈਠਕ ਵਿਚ ਰਾਜਨੀਤਕ ਪਾਰਾ ਚੜ੍ਹਦਾ, ਇਸ ਤੋਂ ਪਹਿਲਾਂ ਜਿਆਣੀ ਦਾ ਮਾਈਕ ਬੰਦ ਹੋ ਗਿਆ। ਇਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਆਪਣਾ ਭਾਸ਼ਣ ਰੋਕਣਾ ਪਿਆ। ਇਸ ਦੌਰਾਨ ਕੌਮੀ ਮਹਾ ਮੰਤਰੀ ਤਰੁਣ ਚੁੱਘ ਤੇ ਪ੍ਰਦੇਸ਼ ਦੇ ਸਹਿਇੰਚਾਰਜ ਡਾ. ਨਰੇਂਦਰ ਸਿੰਘ ਰੈਨਾ ਨੇ ਜਿਆਣੀ ਨੂੰ ਸ਼ਾਂਤ ਕਰਵਾਇਆ। ਇਸ ਬੈਠਕ ਦੌਰਾਨ ਪਾਰਟੀ ਦੇ ਕੌਮੀ ਸੰਗਠਨ ਮਹਾਮੰਤਰੀ ਬੀਐੱਲ ਸੰਤੋਸ਼ ਵੀ ਮੌਜੂਦ ਸਨ। ਹਾਲਾਂਕਿ ਮਾਈਕ ਬੰਦ ਹੋਣ ਤੋਂ ਪਹਿਲਾਂ ਜਿਆਣੀ ਨੇ ਕਿਹਾ, ‘ਅਸੀਂ ਤਾਂ ਬੱਸਾਂ ਟਰੱਕਾਂ ਵਿਚ ਸਫਰ ਕਰਨ ਵਾਲੇ ਲੋਕ ਹਾਂ। ਟਰੱਕਾਂ ਵਿਚ ਰਾਤਾਂ ਕੱਟ ਸਕਦੇ ਹਾਂ। ਜੇਕਰ ਮਰਸਡੀਜ ਨੂੰ ਟਰੱਕ ਦੇ ਅੱਗੇ ਲਗਾ ਦਿੱਤਾ ਤਾਂ ਉਸ ਦੇ ਡਰਾਈਵਰ ਤੋਂ ਨਾ ਮਰਸਡੀਜ ਚੱਲੇਗੀ ਤੇ ਨਾ ਹੀ ਟਰੱਕ ਦੇ ਡਰਾਈਵਰ ਤੋਂ ਟਰੱਕ।
ਜਿਆਣੀ ਨੇ ਬੇਸ਼ੱਕ ਕਿਸੇ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲ ਸੀ। ਹਾਲਾਂਕਿ ਬੈਠਕ ਤੋਂ ਬਾਅਦ ਪ੍ਰਦੇਸ਼ ਇੰਚਾਰਜ ਵਿਜੇ ਰੁਪਾਣੀ ਨੇ ਕਿਹਾ ਕਿ ਲੋਕਸਭਾ ਵਿਚ ਇਕ ਵੀ ਸੀਟ ਨਹੀਂ ਜਿੱਤ ਪਾਉਣ ਦੇ ਕਾਰਨ ਸੁਨੀਲ ਜਾਖੜ ਨੇ ਜਿੰਮੇਵਾਰੀ ਲੈਂਦਿਆਂ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਪਰ ਪਾਰਟੀ ਨੇ ਹਾਲੇ ਕੋਈ ਫੈਸਲਾ ਨਹੀਂ ਲਿਆਹੈ। ਹਾਲੇ ਕੌਮੀ ਪੱਧਰ ’ਤੇ ਪਾਰਟੀ ਦਾ ਨਵਾਂ ਢਾਂਚਾ ਖੜ੍ਹਾ ਹੋਵੇਗਾ। ਉਸ ਤੋਂ ਬਾਅਦ ਨਵੀਂ ਟੀਮ ਕੋਈ ਫੈਸਲਾ ਲਵੇਗੀ। ਬੈਠਕ ਵਿਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼, ਇਕਬਾਲ ਸਿੰਘ ਲਾਲਪੁਰਾ, ਮਨੋਰੰਜਨ ਕਾਲੀਆ, ਭਾਜਪਾ ਸੰਗਠਨ ਚੋਣ ਦੀ ਸਹਿ ਇੰਚਾਰਜ ਰੇਖਾ ਵਰਮਾ ਸਣੇ ਸੂਬੇ ਦੀ ਲੀਡਰਸ਼ਿਪ ਮੌਜੂਦ ਸੀ।
ਭਾਜਪਾ ਨੇ ਬਲਾਕ ਤੇ ਜ਼ਿਲ੍ਹਾ ਪ੍ਰਧਾਨ ਨੂੰ ਲੈ ਕੇ ਉਮਰ ਹੱਦ ਤੈਅ ਕਰ ਦਿੱਤੀ ਹੈ। ਨਵੇਂ ਸੰਗਠਨਾਤਮਕ ਚੋਣ ਵਿਚ ਬਲਾਕ ਪ੍ਰਧਾਨ ਦੇ ਉਮਰ ਦੀ ਹੱਦ 35 ਤੋਂ 45 ਸਾਲ ਹੋਵੇਗੀ। ਜਿਲ੍ਹਾ ਪ੍ਰਧਾਨ ਲਈ ਇਹ ਸੀਮਾ 45 ਤੋਂ 60 ਸਾਲ ਰੱਖੀ ਗਈ ਹੈ। ਇਸ ਤੋਂ ਵੱਧ ਉਮਰ ਦੇ ਲੋਕ ਬਲਾਕ ਜਾਂ ਜਿਲ੍ਹਾ ਪ੍ਰਧਾਨ ਨਹੀਂ ਬਣ ਸਕਦੇ ਹਨ। ਹਾਲਾਂਕਿ ਮੈਂਬਰ ਬਣਨ ਲਈ ਉਮਰ ਦੀ ਕੋਈ ਹੱਦ ਨਹੀਂ ਹੈ। ਦੱਸ ਦਈਏ ਕਿ ਹਾਲੇ ਤੱਕ ਭਾਜਪਾ ਨੇ ਯੁਵਾ ਮੋਰਚਾ ਦੇ ਪ੍ਰਧਾਨ ਲਈ 35 ਸਾਲ ਦੀ ਉਮਰ ਹੀ ਤੈਅ ਕੀਤੀ ਸੀ। ਹੁਣ ਇਸ ਨੂੰ ਬਲਾਕ ਤੇ ਜਿਲ੍ਹਾ ਪ੍ਰਧਾਨ ’ਤੇ ਵੀ ਲਾਗੂ ਕੀਤਾ ਗਿਆ।
Get all latest content delivered to your email a few times a month.